ਚੰਡੀਗੜ – ਪਿਛਲੇ ਡੇਢ-ਦੋ ਦਹਾਕਿਆਂ ਤੋਂ ਪੰਜਾਬਣਾਂ ਨੂੰ ਬੇਇਜ਼ਤ, ਬੇ-ਆਬਰੂ ਕਰਨ ਵਾਲੇ, ਸਾਡੀ ਧੀਆਂ ਭੈਣਾਂ ਨੂੰ ਪੁਰਜ਼ਾ, ਪਟਾਕਾ, ਮਾਲ ਕਹਿਣ ਵਾਲੇ। ਸਾਡੀ ਨੌਜਵਾਨੀ ਨੂੰਦਾਰੂ, ਨਾਗਣੀ, ਚਿੱਟਾ ਛੱਕ ਦੇ ਚਾਂਗਰਾਂ ਅਤੇ ਲਲਕਾਰੇ ਮਾਰਨ ਅਤੇ ਬਦੂੰਕਾ, ਰਫਲਾਂ, ਸੰਤਾਲੀਆਂ ਦੀ ਠਾਹ-ਠੂੰਹ ਕਰਨ, ਫੁਕਰੇ ਅਤੇ ਗੈਂਗਸਟਰ ਬਣਨ ਲਈ ਵਰਗਲਾਉਂਣ ਅਤੇ ਉਕਸਾਉਣ ਵਾਲੇ ਗੀਤ ਸਾਡੀ ਬਰੂਹਾਂ ਟੱਪ ਕੇ ਘਰਾਂ ਵਿਚ ਘੁੱਸਪੈਠ ਕਰ ਗਏ ਹਨ।ਵਿਆਹਾਂ-ਸ਼ਾਦੀਆਂ ਵਿਚ ਖੜਦੂੰਮ ਪਾ ਰਹੇ ਲੱਚਰ,ਅਸ਼ਲੀਲ, ਹਿੰਸਕ ਅਤੇ ਨਸ਼ਿਆਂ ਨੂੰ ੳੇਤਸ਼ਾਹਿਤ ਕਰਦੀ ਗਾਇਕੀ ਨੇ ਨਿਘਾਰ ਵੱਲ ਇਕ ਹੋਰ ਕਦਮ ਪੁੱਟਦੇ ਹੋਏ ਹੁਣ ਗੀਤਾ ਵਿਚ ਕੁੱਝ ਗਾਇਕਾਂ ਨੇ ਹੁਣ ਗਾਲ੍ਹਾਂਵੀ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ।ਜਿਸ ਦੀ ਤਾਜ਼ਾ ਮਿਸਾਲ ਗੀਤ “ਦਿੱਲੀ ਸੇ ਹੂੰਅ ਭੈਣ………” ਹੈ ਜੋ ਯੂ-ਟਯੂਬ ਉਪਰ ਧੱੜਲੇ ਨਾਲ ਚੱਲ ਰਿਹਾ ਹੈ।
ਇਪਟਾ, ਪੰਜਾਬ ਦੇ ਪ੍ਰਧਾਨ ਇੰਦਜੀਤ ਰੂਪੋਵਾਲੀ ਅਤੇ ਜਨਰਲ ਸਕੱਤਰ ਸੰਜੀਵਨ ਸਿੰਘ ਨੇ ਇਸ ਅਤਿ ਘਿਣੌਨੇ ਅਤੇ ਸ਼ਰਮਨਾਕ ਵਰਤਾਰੇ ਬਾਰੇ ਆਪਣੀ ਰਾਏਵਿਅਕਤ ਕਰਦੇ ਕਿਹਾ ਕਿ ਬੇਹੁੱਦੀ ਅਤੇ ਭੱਦੀ ਨੂੰ ੳੇਤਸ਼ਾਹਿਤ ਕਰਦੀ ਗਾਇਕੀ ਨੂੰ ਵਾਜਿਬ ਠਹਰਾਉਂਣ ਵਾਲੇ ਗੀਤਕਾਰ, ਗਾਇਕ ਦਲੀਲ ਦਿੰਦੇ ਹਨ ਅਸੀਂ ਤਾਂਉਹੀ ਲਿਖਦੇ-ਗਾਉਂਦੇ ਹਾਂ ਜੋ ਲੋਕਾਂ ਦੀ ਮੰਗ ਹੈ। ਜੋ ਲੋਕ ਸੁਣਨਾਂ ਚਾਹੁੰਦੇ ਹਨ। ਲੋਕ ਤਾਂ ਸ਼ਰਾਬ ਕਬਾਬ ਤੇ ਸ਼ਬਾਬ ਨਾਲ ਆਪਣੀਆਂ ਸ਼ਾਮਾਂ ਰੰਗੀਨ ਕਰਨਾ ਵੀਚਾਹੁੰਦੇ ਹਨ। ਫੇਰ ਤਾਂ ਇਨਾਂ ਨੂੰ ਲੋਕਾਂ ਦੀ ਇਹ ਚਾਹਤ ਵੀ ਪੂਰੀ ਕਰਨੀ ਚਾਹੀਦੀ ਹੈ।ਇਨਾਂ ਗਾਇਕਾਂ, ਗੀਤਕਾਰਾਂ ਨੂੰ ਇਹ ਪਤਾ ਹੀ ਨਹੀਂ। ਕਲਾ, ਕਲਮ ਤੇਕਲਾਕਾਰ ਦਾ ਫਰਜ਼ ਸਮਾਜ ਨੂੰ ਸੇਧ ਦੇਣਾਂ ਹੁੰਦਾ ਹੈ।ਸਾਮਜ ਦੀਆਂ ਮੰਗਾਂ, ਚਾਹਤਾਂ ਨੂੰ ਪੂਰਾ ਕਰਨਾ ਨਹੀਂ। ਸਮਾਜ ਨੂੰ ਪਿਛੇ ਲਾਉਣਾਂ ਹੁੰਦਾ ਹੈ। ਸਮਾਜ ਦੇ ਪਿੱਛੇਲੱਗਣਾਂ ਨਹੀਂ।
ਜ਼ਿਕਰਯੋਗ ਹੈ ਕਿ ਇਪਟਾ, ਪੰਜਾਬ ਵੱਲੋਂ ਪੰਦਰਾਂ-ਵੀਹਾਂ ਸਾਲਾਂ ਤੋਂ ਹੀ ਲੱਚਰ, ਅਸ਼ਲੀਲ, ਹਿੰਸਕ ਅਤੇ ਨਸ਼ਿਆਂ ਨੂੰ ੳੇਤਸ਼ਾਹਿਤ ਕਰਦੀ ਗਾਇਕੀ ਖਿਲਾਫ ਭਰਾਤਰੀਜਥੇਬੰਦੀਆਂ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਉਪਾਸ਼ਕਾਂ ਦੇ ਸਹਿਯੋਗ ਨਾਲ ਹਰ ਜ਼ਿਲੇ ਦੇ ਡੀ.ਸੀ. ਰਾਹੀਂ ਪੰਜਾਬ ਦੇ ਸਮੇਂ ਸਮੇਂ ਦੇ ਮਾਨਯੋਗ ਮੁੱਖ ਮੰਤਰੀਆਂ ਸਹਿਬਾਨਾਂ ਨੂੰ ਮੰਗ-ਪੱਤਰ ਦੇਣ, ਸਭਿਆਚਾਰਕ ਪ੍ਰਦੂਸ਼ਣ ਦਾ ਪੁਤਲਾ ਫੁਕਣ ਜਾਣ ਤੋਂ ਇਲਾਵਾ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ, ਸਬੰਧਤ ਮੰਤਰਾਲਿਆਂ, ਰਾਸ਼ਟਰ ਅਤੇ ਸੂਬਾ ਪੱਧਰੀ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਧਾਰਿਮਕ ਸੰਸਥਾਵਾਂ ਨੂੰ ਅਨੇਕਾਂ ਵਾਰ ਲਿਖਤੀ ਤੌਰ ’ਤੇ ਸਭਿਆਚਾਰਕ ਪ੍ਰਦੁਸ਼ਣ ਬਾਰੇ ਸਮੇਂ ਸਮੇਂ ਸੁਚੇਤ ਕੀਤਾ ਜਾਂਦਾ ਰਿਹਾ ਹੈ।