ਤੁਮਕੁਰੂ— ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਆਖਰੀ ਪੜਾਅ ਦੇ ਚੋਣਾਵੀ ਪ੍ਰਚਾਰ ‘ਚ ਪੂਰੀ ਤਾਕਤ ਲੱਗਾ ਰਹੇ ਪੀ.ਐੱਮ. ਮੋਦੀ ਨੇ ਸ਼ਨੀਵਾਰ ਨੂੰ ਕਾਂਗਰਸ ਦੇ ਨਾਲ-ਨਾਲ ਜੇ.ਡੀ.ਐੱਸ. ‘ਤੇ ਤਿੱਖਾ ਹਮਲਾ ਬੋਲਿਆ ਹੈ। ਪੀ.ਐੱਮ. ਨੇ ਤੁਮਕੁਰੂ ਦੀ ਰੈਲੀ ‘ਚ ਕਾਂਗਰਸ ਅਤੇ ਜੇ.ਡੀ.ਐੱਸ. ਦਰਮਿਆਨ ਸਾਂਝੇਦਾਰੀ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਦੋਵੇਂ ਨੂਰਾ ਕੁਸ਼ਤੀ ‘ਚ ਲੱਗੇ ਹੋਏ ਹਨ। ਇਸ ਦੌਰਾਨ ਮੋਦੀ ਨੇ ਸਾਬਕਾ ਪੀ.ਐੱਮ. ਦੇਵਗੌੜਾ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 2014 ‘ਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਮੋਦੀ ਜਿੱਤਿਆ ਤਾਂ ਮੈਂ ਖੁਦਕੁਸ਼ੀ ਕਰ ਲਵਾਂਗਾ। ਪੀ.ਐੱਮ. ਨੇ ਇਸ ਰੈਲੀ ‘ਚ ਕਾਂਗਰਸ ਅਤੇ ਬਿਨਾਂ ਨਾਂ ਲਏ ਰਾਹੁਲ ਗਾਂਧੀ ‘ਤੇ ਵੀ ਨਿਸ਼ਾਨਾ ਸਾਧਿਆ। ਪੀ.ਐੱਮ. ਨੇ ਕਿਹਾ ਕਿ ਕਾਂਗਰਸ ਪਹਿਲਾਂ ਚੋਣਾਂ ‘ਚ ਗਰੀਬਾਂ ਦੀ ਗੱਲ ਕਰਦੀ ਸੀ। ਹੁਣ ਜਦੋਂ ਤੋਂ ਗਰੀਬ ਦਾ ਬੇਟਾ ਪੀ.ਐੱਮ. ਬਣਿਆ ਤਾਂ ਕਾਂਗਰਸ ਕਿਸਾਨਾਂ ਦੀ ਗੱਲ ਕਰਨ ਲੱਗੀ। ਪੀ.ਐੱਮ. ਨੇ ਤੰਜ਼ ਕੱਸਦੇ ਹੋਏ ਕਿਹਾ ਸੀ ਕਿ ਜਿਨ੍ਹਾਂ ਨੇਤਾਵਾਂ ਨੂੰ ਹਰੀ-ਲਾਲ ਮਿਰਚ ਦਾ ਫਰਕ ਨਹੀਂ ਪਤਾ, ਜੋ ਆਲੂ ਤੋਂ ਸੋਨਾ ਕੱਢਣ ਦੀ ਗੱਲ ਕਰਦੇ ਹਨ, ਉਹ ਵੀ ਅੱਜ ਕਿਸਾਨਾਂ ਦੀ ਗੱਲ ਕਰ ਰਹੇ ਹਨ। ਪੀ.ਐੱਮ. ਨੇ ਭਦਰਾ ਪ੍ਰਾਜੈਕਟ ਵਰਗੀਆਂ ਅਧੂਰੀਆਂ ਸਿੰਚਾਈ ਯੋਜਨਾਵਾਂ ਦਾ ਜ਼ਿਕਰ ਕਰ ਕੇ ਸਿੱਧਰਮਈਆ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਹ ਨਦੀਆਂ ਨੂੰ ਜੋੜਨ ਦਾ ਅਟਲ ਦਾ ਸੁਪਨਾ ਪੂਰਾ ਕਰਨਗੇ। ਪੀ.ਐੱਮ. ਨੇ ਕਿਹਾ ਕਿ ਕਰਨਾਟਕ ‘ਚ 7 ਸਮਾਰਟ ਸਿਟੀਆਂ ਬਣਾਉਣ ਲਈ ਕੇਂਦਰ ਨੇ 836 ਕਰੋੜ ਰੁਪਏ ਕਰਨਾਟਕ ਦੇ ਖਜ਼ਾਨੇ ‘ਚ ਭੇਜੇ ਹਨ ਪਰ ਇੱਥੇ ਦੀ ਭ੍ਰਿਸ਼ ਸਰਕਾਰ ਸਿਰਫ 12 ਕਰੋੜ ਰੁਪਏ ਖਰਚ ਕਰ ਸਕੀ ਹੈ।
ਲਿੰਗਾਇਤ-ਵੋਕਲਿੰਗਾ ‘ਤੇ ਨਿਸ਼ਾਨਾ
ਪੀ.ਐੱਮ. ਮੋਦੀ ਨੇ ਤੁਮਕੁਰੂ ਦੀ ਆਪਣੀ ਰੈਲੀ ‘ਚ ਭਾਜਪਾ ਦੀ ਚੋਣਾਵੀ ਰਣਨੀਤੀ ਨੂੰ ਬਿਲਕੁੱਲ ਸਾਫ਼ ਕਰ ਦਿੱਤਾ। ਪੀ.ਐੱਮ. ਨੇ ਇੱਥੇ ਨਾ ਸਿਰਫ ਲਿੰਗਾਇਤ ਵੋਟਰਜ਼ ਨੂੰ ਲਾਲਚ ਦੇਣ ਲਈ ਸਿੱਧਗੰਗਾ ਮਠ ਅਤੇ ਡਾ. ਸ਼ਿਵ ਕੁਮਾਰ ਸਵਾਮੀ ਦਾ ਜ਼ਿਕਰ ਕੀਤਾ ਸਗੋਂ ਵੋਕਲਿੰਗਾ ਵੋਟਰਜ਼ ਨੂੰ ਆਪਣੇ ਵੱਲ ਖਿੱਚਣ ਲਈ ਜੇ.ਡੀ.ਐੱਸ. ਨੂੰ ਕਾਂਗਰਸ ਦਾ ਸਾਥੀ ਵੀ ਦੱਸ ਦਿੱਤਾ। ਦਰਅਸਲ ਤੁਮਕੁਰੂ ਜ਼ਿਲੇ ‘ਚ 11 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ‘ਚੋਂ ਲਿੰਗਾਇਤ ਅਤੇ ਵੋਕਲਿੰਗਾ ਵੋਟਰਜ਼ ਦੀ ਗਿਣਤੀ ਬਰਾਬਰ ਹੈ। ਪੀ.ਐੱਮ. ਨੇ ਆਪਣੇ ਸੰਬੋਧਨ ‘ਚ ਕਰਨਾਟਕ ਦੇ ਸਮਾਜਿਕ, ਸੰਸਕ੍ਰਿਤ ਵਿਕਾਸ ‘ਚ ਮਠਾਂ ਅਤੇ ਸੰਤਾਂ ਦੇ ਯੋਗਦਾਨ ਦੇ ਬਹਾਨੇ ਸਿੱਧਗੰਗਾ ਮਠ ਦੀ ਯਾਤਰਾ ਅਤੇ ਇਸ ਦੇ ਮੁਖੀਆ ਸੰਤ ਡਾ. ਸ਼ਿਵ ਕੁਮਾਰ ਸਵਾਮੀ ਨਾਲ ਆਪਣੀਆਂ ਮੁਲਾਕਾਤਾਂ ਦਾ ਜ਼ਿਕਰ ਕੀਤਾ। ਲਿੰਗਾਇਤਾਂ ਨੂੰ ਭਾਜਪਾ ਦਾ ਕੋਰ ਵੋਟਰਜ਼ ਸਮਝਿਆ ਜਾਂਦਾ ਰਿਹਾ ਹੈ ਪਰ ਇਸ ਵਾਰ ਕਾਂਗਰਸ ਦੀ ਸਿੱਧਰਮਈਆ ਸਰਕਾਰ ਨੇ ਲਿੰਗਾਇਤਾਂ ਨੂੰ ਵੱਖ ਧਰਮ ਦੇ ਰੂਪ ‘ਚ ਮਾਨਤਾ ਦੇਣ ਦਾ ਕਾਰਡ ਖੇਡ ਇਸ ‘ਚ ਸੇਂਧ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਪੀ.ਐੱਮ. ਨੇ ਆਪਣੇ ਸੰਬੋਧਨ ‘ਚ ਮਠਾਂ ਅਤੇ ਸੰਤਾਂ ਨੂੰ ਸ਼ਾਮਲ ਕਰ ਕੇ ਕੋਸ਼ਿਸ਼ ਕੀਤੀ ਕਿ ਆਪਣੇ ਕੋਰ ਵੋਟਰਜ਼ ‘ਚ ਬਿਖਰਾਵ ਨੂੰ ਰੋਕਿਆ ਜਾਵੇ।
ਦੇਵਗੌੜਾ ‘ਤੇ ਨਿਸ਼ਾਨਾ ਸਾਧਿਆ ਪਰ ਨਜ਼ਰਾਂ ਵੋਕਲਿੰਗਾ ‘ਤੇ
ਤੁਮਕੁਰੂ ‘ਚ ਵੋਕਲਿੰਗਾ ਵੋਟਰਜ਼ ਦੀ ਗਿਣਤੀ ਕਰੀਬ ਲਿੰਗਾਇਤਾਂ ਦੇ ਬਰਾਬਰ ਹੀ ਹੈ। ਵੋਕਲਿੰਗਾ ਵੋਟਰਜ਼ ‘ਤੇ ਜੇ.ਡੀ.ਐੱਸ. ਅਤੇ ਦੇਵਗੌੜਾ ਦਾ ਪ੍ਰਭਾਵ ਮੰਨਿਆ ਜਾਂਦਾ ਰਿਹਾ ਹੈ। ਰਣਨੀਤਕ ਰੂਪ ਨਾਲ ਅਹਿਮ ਲੋਕੇਸ਼ਨ ‘ਤੇ ਦਿੱਤੇ ਗਏ ਅੱਜ ਦੇ ਚੋਣਾਵੀ ਭਾਸ਼ਣ ‘ਚ ਪੀ.ਐੱਮ. ਮੋਦੀ ਨੇ ਵੋਕਲਿੰਗਾ ਵੋਟਰਜ਼ ਨੂੰ ਵੀ ਆਪਣੇ ਖਿੱਚਣ ਦੀ ਕੋਸ਼ਿਸ਼ ਕੀਤੀ। ਇਸ ਲਈ ਉਨ੍ਹਾਂ ਨੇ ਸਿੱਧੇ ਸਾਬਕਾ ਪੀ.ਐੱਮ. ਦੇਵਗੌੜਾ ‘ਤੇ ਨਿਸ਼ਾਨਾ ਸਾਧਿਆ। ਪੀ.ਐੱਮ. ਨੇ ਕਿਹਾ ਕਿ ਜਦੋਂ 2014 ‘ਚ ਲੋਕ ਸਭਾ ਚੋਣਾਂ ਚੱਲ ਰਹੀਆਂ ਸਨ ਤਾਂ ਜੇ.ਡੀ.ਐੱਸ. ਦੇ ਨੇਤਾ ਅਤੇ ਸਾਬਕਾ ਪੀ.ਐੱਮ. ਦੇਵਗੌੜਾ ਨੇ ਐਲਾਨ ਕੀਤਾ ਸੀ ਕਿ ਮੋਦੀ ਜਿੱਤ ਕੇ ਆਏਗਾ ਤਾਂ ਖੁਦਕੁਸ਼ੀ ਕਰ ਲਵਾਂਗਾ। ਇਸ ਦੇ ਬਾਵਜੂਦ ਕਰਨਾਟਕ ਦੀ ਧਰੀਤ ‘ਤੇ ਆ ਕੇ ਮੈਂ ਕਿਹਾ ਸੀ ਕਿ ਦੇਵਗੌੜਾ ਜੀ ਤੁਸੀਂ ਇਕ ਸੀਨੀਅਰ ਨੇਤਾ ਹੋ, ਤੁਹਾਨੂੰ ਖੁਦਕੁਸ਼ੀ ਕਰਨ ਦੀ ਲੋੜ ਨਹੀਂ ਹੈ, ਤੁਸੀਂ 100 ਸਾਲ ਜਿਉਂਦੇ ਰਹੋ।” ਪੀ.ਐੱਮ. ਨੇ ਦੋਸ਼ ਲਗਾਇਆ ਕਿ ਕਾਂਗਰਸ ਅਤੇ ਜੇ.ਡੀ.ਐੱਸ. ‘ਚ ਮਿਲੀਭਗਤ ਹੈ। ਪੀ.ਐੱਮ. ਨੇ ਕਿਹਾ ਕਿ ਕਾਂਗਰਸ ਨੂੰ ਜੇ.ਡੀ.ਐੱਸ. ਵਾਲੇ ਬਚਾਉਣ ਦਾ ਕੰਮ ਕਰ ਰਹੇ ਹਨ। ਸਾਰੇ ਸਰਵੇਖਣ ਕਹਿੰਦੇ ਹਨ ਕਿ ਜੇ.ਡੀ.ਐੱਸ. ਨੰਬਰ ਤਿੰਨ ‘ਤੇ ਰਹੇਗਾ। ਜੇ.ਡੀ.ਐੱਸ. ਕਿਸੇ ਹਾਲਤ ‘ਚ ਕਾਂਗਰਸ ਨੂੰ ਹਰਾ ਨਹੀਂ ਸਕਦੀ ਹੈ। ਕਰਨਾਟਕ ‘ਚ ਸਰਕਾਰ ਸਿਰਫ ਭਾਜਪਾ ਬਦਲ ਸਕਦੀ ਹੈ।” ਮੋਦੀ ਨੇ ਕਿਹਾ ਕਿ ਕਾਂਗਰਸ ਅਤੇ ਜੇ.ਡੀ.ਐੱਸ. ਨੂਰਾ ਕੁਸ਼ਤੀ ਕਰ ਰਹੇ ਹਨ ਅਤੇ ਬੈਂਗਲੁਰੂ ਕਾਰਪੋਰੇਸ਼ਨ ‘ਚ ਜੇ.ਡੀ.ਐੱਸ. ਦੇ ਸਮਰਥਨ ਨਾਲ ਕਾਂਗਰਸ ਦਾ ਮੇਅਰ ਹੈ। ਕਾਂਗਰਸ ‘ਚ ਹਿੰਮਤ ਹੋਣੀ ਚਾਹੀਦੀ ਹੈ ਕਿ ਜੇ.ਡੀ.ਐੱਸ. ਨਾਲ ਆਪਣਾ ਰਿਸ਼ਤਾ ਸਵੀਕਾਰ ਕਰੇ। ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰ ਦੇਵੇ।”