ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਪਾਲਪੁਰ ‘ਚ ਬੀਤੇ ਅਪ੍ਰੈਲ ਦੇ ਮਹੀਨੇ ਹੋਏ ਗੈਂਗਰੇਪ ਮਾਮਲੇ ‘ਚ ਪੰਜਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਂਗੜਾ ਦੇ ਐੈੱਸ.ਐੈੱਸ.ਪੀ. ਸੰਤੋਸ਼ ਪਟਿਆਲ ਨੇ ਪ੍ਰੈੱਸ ਨਾਲ ਗੱਲਬਾਤ ਕੀਤੀ ਹੈ।
ਜਿਲੇ ਭਰ ‘ਚ ਲਾਅ ਐਂਡ ਆਰਡਰ ਦੀ ਵਿਅਸਥਾ ਨੂੰ ਲੈ ਕੇ ਸੰਤੋਸ਼ ਪਟਿਆਲ ਨੇ ਕਿਹਾ, ”ਪਾਲਪੁਰ ‘ਚ ਹੋਏ ਨਾਬਾਲਗ ਨਾਲ ਗੈਂਗਰੇਪ ਮਾਮਲੇ ‘ਚ ਪੁਲਸ ਨੇ ਇਸ ਤੇ ਤੁਰੰਤ ਕਾਰਵਾਈ ਕੀਤੀ ਹੈ। ਇਹ ਇਕ ਬਲਾਇੰਡ ਕੇਸ ਸੀ ਅਤੇ ਪੀੜਤ ਲੜਕੀ ਨੂੰ ਦੋਸ਼ੀਆਂ ਦੀ ਜਾਣਕਾਰੀ ਨਹੀਂ ਸੀ।”
ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਬੀਤੇ 27 ਅਪ੍ਰੈਲ ਨੂੰ 2 ਦੋਸ਼ੀਆਂ ਨੂੰ ਕਾਬੂ ਕਰ ਲਿਆ ਅਤੇ ਬਾਕੀ 2 ਮਈ 3 ਦੋਸ਼ੀਆਂ ਨੂੰ ਪਨਾਹ ਦੇਣ ਦੇ ਦੋਸ਼ ‘ਚ ਅਸ਼ਵਨੀ ਨਾਮ ਦੇ ਇਕ ਨੌਜਵਾਨ ਨੂੰ ਕਪੂਰਥਲਾ ਚੋ ਗ੍ਰਿਫਤਾਰ ਕਰ ਲਿਆ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ 3 ਦੋਸ਼ੀਆਂ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਗ੍ਰਿਫਤਾਰ ਕੀਤਾ ਹੈ। ਤਿੰਨਾਂ ਦੋਸ਼ੀਆਂ ਦੇ ਨਾਮ ਅਜੇ, ਨਿਸ਼ਾਂਤ, ਸ਼ਸ਼ੀ ਹੈ। ਇਹ ਸਾਰੇ ਦੋਸ਼ੀ ਜਾਤਰ ਮੇਲੇ ‘ਚ ਦੁਕਾਨਾਂ ਲਗਾਉਂਦੇ ਸਨ। ਸੰਤੋਸ਼ ਪਟਿਆਲ ਨੇ ਕਿਹਾ ਕਿ ਅਪਰਾਧ ਦੇ ਖਿਲਾਫ ਲੋਕਾਂ ਨੂੰ ਖੁਦ ਵੀ ਜਾਗਰੂਕ ਹੋਣਾ ਹੋਵੇਗਾ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਸਕੂਲ ਕਾਲਜ ਅਤੇ ਪੰਚਾਇਤ ਪੱਧਰ ‘ਤੇ ਪੁਲਸ ਜਾਗਰੂਕਤਾ ਮੁਹਿੰਮ ਸ਼ੁਰੂ ਕਰੇਗੀ।
ਉਨ੍ਹਾਂ ਨੇ ਕਿਹਾ ਸ਼ਕਤੀ ਐਪ, ਹੁਸ਼ਿਆਰ ਹੈਲਪਲਾਈਨ, ਗੁਡੀਆ ਹੈਲਪਲਾਈਨ ਦੇ ਪ੍ਰਤੀ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਜਿੰਨੇ ਵੀ ਮਾਮਲੇ ਸਾਹਮਣੇ ਆਉਂਦੇ ਹਨ, ਉਨ੍ਹਾਂ ਸਾਰੀਆਂ ਦੀ ਸ਼ਿਕਾਇਤ ਪੁਲਸ ਥਾਣੇ ‘ਚ ਦਰਜ ਹੋਣੀ ਚਾਹੀਦੀ ਹੈ। ਕੇਸ ਰਜਿਸਟਰ ਹੋਣ ‘ਤੇ ਅਪਰਾਧੀ ਕਿਸਮ ਦੇ ਲੋਕਾਂ ‘ਚ ਪੁਲਸ ਦਾ ਡਰ ਪੈਦਾ ਹੁੰਦਾ ਹੈ।
15 ਸਾਲ ਦੀ ਪੀੜਤਾ ਨਾਲ ਪੰਜ ਨੌਜਵਾਨ ਨੇ ਕੀਤਾ ਰੇਪ
ਜਾਣਕਾਰੀ ਅਨੁਸਾਰ, ਪੰਦਰਲਾ ਸਾਲ ਦੀ ਸਕੂਲੀ ਵਿਦਿਆਰਥਣ ਆਪਣੇ ਦੋਸਤ ਨਾਲ ਮੰਦਰ ‘ਚ ਮੱਥਾ ਟੇਕਣ ਤੋਂ ਬਾਅਦ ਵਾਪਸ ਘਰ ਜਾ ਰਹੀ ਸੀ। ਇਸ ਦੌਰਾਨ ਰਸਤੇ ‘ਚ ਜੰਗਲ ‘ਚ ਪੰਜ ਨੌਜਵਾਨ ਨੇ ਪਹਿਲਾਂ ਉਸ ਦੇ ਦੋਸਤ ਨੂੰ ਕੁੱਟਿਆ ਅਤੇ ਬੰਦੀ ਬਣਾਉਣ ਤੋਂ ਬਾਅਦ ਵਿਦਿਆਰਥਣ ਨਾਲ ਗੈਂਗਰੇਪ ਕੀਤਾ।
ਇਸ ਘਟਨਾ ਤੋਂ ਬਾਅਦ ਸਾਰੇ ਦੋਸ਼ੀ ਫਰਾਰ ਹੋ ਗਏ। ਲੜਕੀ ਦੀ ਸ਼ਿਕਾਇਤ ‘ਤੇ ਪੁਲਸ ਨੇ ਮੈਡੀਕਲ ਕਰਵਾਇਆ ਅਤੇ ਬਾਅਦ ‘ਚ ਗੈਂਗਰੇਪ ਅਤੇ ਪਾਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਦੋਸ਼ੀ ਨੌਜਵਾਨ ਸਥਾਨਕ ਹਨ।