ਬੰਗਲੁਰੂ— ਕਰਨਾਟਕ ਵਿਧਾਨਸਭਾ ਚੋਣਾਂ ‘ਚ ਵੋਟਾਂ ਤੋਂ ਪਹਿਲੇ ਪ੍ਰਮੁੱਖ ਦਲ ਜ਼ੋਰਾਂ ਨਾਲ ਪ੍ਰਚਾਰ ਕਰ ਰਹੇ ਹਨ। ਬੀ.ਜੇ.ਪੀ ਵੱਲੋਂ ਜਿੱਥੇ ਪੀ.ਐਮ ਨਰਿੰਦਰ ਮੋਦੀ, ਪਾਰਟੀ ਪ੍ਰਧਾਨ ਅਮਿਤ ਸ਼ਾਹ ਅਤੇ ਯੂ.ਪੀ ਦੇ ਸੀ.ਐਮ ਆਦਿਤਿਆਨਾਥ ਮੋਰਚਾ ਸੰਭਾਲ ਰਹੇ ਹਨ, ਉਥੇ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇੱਕਲੇ ਹੀ ਉਨ੍ਹਾਂ ‘ਤੇ ਜਵਾਬੀ ਹਮਲੇ ਕਰ ਰਹੇ ਹਨ। ਰਾਜ ਦੇ ਕੋਲਾਰ ਪੁੱਜੇ ਰਾਹੁਲ ਨੇ ਇੱਥੇ ਬੈਲਗੱਡੀ ਅਤੇ ਸਾਈਕਲ ‘ਤੇ ਸਵਾਰ ਹੋ ਕੇ ਭਾਸ਼ਣ ਦਿੱਤਾ ਅਤੇ ਬੀ.ਜੇ.ਪੀ ‘ਤੇ ਹਮਲਾ ਬੋਲਿਆ।
ਪੀ.ਐਮ ਮੋਦੀ ‘ਤੇ ਤੰਜ਼ ਕੱਸਦੇ ਹੋਏ ਰਾਹੁਲ ਨੇ ਕਿਹਾ ਕਿ ਉਹ ਹਮੇਸ਼ਾ ਸਪੀਕਰ ਜਾਂ ਏਅਰ ਪਲੇਨ ਮੋਡ ‘ਤੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੋਬਾਇਲ ਫੋਨ ‘ਚ 3 ਮੋਡ ਹੁੰਦੇ ਹਨ-ਵਰਕ ਮੋਡ, ਸਪੀਕਰ ਮੋਡ ਅਤੇ ਏਅਰਪਲੇਨ ਮੋਡ ਪਰ ਉੁਹ ਕਦੀ ਵਰਕ ਮੋਡ ਦੀ ਵਰਤੋਂ ਨਹੀਂ ਕਰਦੇ, ਉਹ ਸਿਰਫ ਸਪੀਕਰ ਜਾਂ ਏਅਰਪਲੇਟ ਮੋਡ ਦੀ ਵਰਤੋਂ ਕਰਦੇ ਹਨ।
ਰਾਹੁਲ ਨੇ ਕਿਹਾ ਕਿ ਨਰਿੰਦਰ ਮੋਦੀ ਪਿਛਲੇ ਚਾਰ ਸਾਲ ਤੋਂ ਪ੍ਰਧਾਨਮੰਤਰੀ ਹਨ। ਉਹ ਆਪਣੀ ਇਕ ਯੋਜਨਾ ਦੱਸਣ ਜੋ ਜਨਤਾ ਦੇ ਹਿੱਤ ‘ਚ ਹੋਵੇ। ਕਾਂਗਰਸ ਚੀਫ ਨੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਬੀ.ਜੇ.ਪੀ ਨੂੰ ਘੇਰਦੇ ਹੋਏ ਕਿਹਾ, ਕਰਨਾਟਕ ‘ਚ ਯੇਦਿਯੁਰੱਪਾ ਨੇ ਸਭ ਤੋਂ ਭ੍ਰਿਸ਼ਟ ਸਰਕਾਰ ਚਲਾਈ। ਕਰਨਾਟਕ ਦੀ ਜਨਤਾ ਜਾਣਦੀ ਹੈ ਕਿ ਯੇਦਿਯੁਰੱਪਾ ਨੇ ਕੀ ਕੀਤਾ ਹੈ। ਪੀ.ਐਮ ਦੱਸਣ ਕਿ ਯੇਦਿਯੁਰੱਪਾ ਨੇ ਕਿੰਨਾ ਪੈਸਾ ਚੋਰੀ ਕੀਤਾ ਹੈ, ਕਿੰਨੀ ਵਾਰ ਜੇਲ ਗਏ ਅਤੇ ਉਨ੍ਹਾਂ ਦੀ ਯੋਗਤਾ ਕੀ ਹੈ?
ਰਾਹੁਲ ਨੇ ਮਹਿੰਗਾਈ ਦੇ ਮੁੱਦੇ ‘ਤੇ ਬੀ.ਜੇ.ਪੀ ਨੂੰ ਘੇਰਦੇ ਹੋਏ ਕਿਹਾ ਕਿ ਦੁਨੀਆਂ ਭਰ ‘ਚ ਪੈਟਰੋਲ ਸਸਤਾ ਹੋਣ ਦੇ ਬਾਵਜੂਦ ਭਾਰਤ ‘ਚ ਇੰਨਾ ਮਹਿੰਗਾ ਕਿਉਂ ਹੈ, ਇਸ ਦਾ ਜਵਾਬ ਸਰਕਾਰ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪੀ.ਐਮ ਗਰੀਬਾਂ ਦਾ ਪੈਸਾ ਲੁੱਟ ਰਹੇ ਹਨ ਅਤੇ ਉਨ੍ਹਾਂ ਨੇ ਵਿਕਾਸ ਦੇ ਨਾਮ ‘ਤੇ ਸਭ ਕੁਝ ਨਹੀਂ ਮਿਲ ਰਿਹਾ ਹੈ। ਰਾਹੁਲ ਨੇ ਆਪਣੇ ਭਾਸ਼ਣ ‘ਚ ਸਿੱਧਰਮਈਆ ਸਰਕਾਰ ਦੀਆਂ ਯੋਜਨਾਵਾਂ ਅਤੇ ਇੰਦਰਾ ਕੈਂਟੀਨ ਦਾ ਜ਼ਿਕਰ ਵੀ ਕੀਤਾ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਰਨਾਟਕ ‘ਚ ਵਿਚਾਰਧਾਰਾ ਦੀ ਲੜਾਈ ਹੈ। ਇਕ ਪਾਸੇ ਆਰ.ਐਸ.ਐਸ ਬੀ.ਜੇ.ਪੀ ਨਾਗਪੁਰ ਦੀ ਸੋਚ ਹੈ ਦੂਜੇ ਪਾਸੇ ਕਾਂਗਰਸ ਹੈ। ਜਨਤਾ ਦਲ ਹੁਣ ਵਿਚਕਾਰ ‘ਚ ਹੈ, ਉਹ ਕਿਸੇ ਨਾਲ ਹੈ ਇਹ ਦੱਸਣ? ਕਰਨਾਟਕ ‘ਚ ਕਾਂਗਰਸ ਇੱਕਠੇ ਹੈ ਅਤੇ ਚੋਣਾਂ ਦੇ ਬਾਅਦ ਬੀ.ਜੇ.ਪੀ ਨੂੰ ਪਤਾ ਚੱਲੇਗਾ ਕਿ ਕਾਂਗਰਸ ਕਿੰਨੀ ਮਜ਼ਬੂਤ ਹੈ।