ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਬਹੁ ਚਰਚਿਤ ਜੰਮੂ ਕਸ਼ਮੀਰ ਦੇ ਕਠੁਆ ਗੈਂਗਰੇਪ ਮਾਮਲੇ ਨੂੰ ਅੱਜ ਪਠਾਨਕੋਟ ਦੀ ਅਦਾਲਤ ਵਿਚ ਟ੍ਰਾਂਸਫਰ ਕਰ ਦਿੱਤਾ। ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਹੋਵੇਗੀ।
ਦੱਸਣਯੋਗ ਹੈ ਕਿ 8 ਸਾਲਾ ਬੱਚੀ ਨਾਲ ਗੈਂਗਰੇਪ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਦੇਸ਼ ਭਰ ਵਿਚ ਇਸ ਖਿਲਾਫ ਜਬਰਦਸਤ ਗੁੱਸਾ ਹੈ।