ਨਵੀਂ ਦਿੱਲੀ— ਕਠੂਆ ਸੁਣਵਾਈ ਬਲਾਤਕਾਰ ਅਤੇ ਕਤਲ ਮਾਮਲੇ ਦੀ ਇਸ ਘਟਨਾ ਦੀ ਜਾਂਚ ਦੀ ਜ਼ਿੰਮੇਦਾਰੀ ਸੀ.ਬੀ.ਆਈ ਨੂੰ ਸੌਂਪਣ ਦੀ ਅਪੀਲ ਨਾਲ ਜੁੜੀਆਂ ਵੱਖ-ਵੱਖ ਪਟੀਸ਼ਨਾਂ ‘ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਇਸ ਕੇਸ ਨੂੰ ਪੰਜਾਬ ਦੇ ਪਠਾਨਕੋਟ ‘ਚ ਟ੍ਰਾਂਸਫਰ ਕਰ ਦਿੱਤਾ ਹੈ। ਕੋਰਟ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਹੁਣ ਇਸ ਮਾਮਲੇ ਦੀ ਰੋਜ਼ ਸੁਣਵਾਈ ਹੋਵੇਗੀ। ਪੀੜਤਾ ਦੇ ਪਿਤਾ ਨੇ ਮਾਮਲੇ ਦੀ ਸੁਣਵਾਈ ਚੰਡੀਗੜ੍ਹ ਟ੍ਰਾਂਸਫਰ ਕਰਨ ਨੂੰ ਲੈ ਕੇ ਅਰਜੀ ਦਾਇਰ ਕੀਤੀ ਸੀ।
ਇਸ ਸਾਲ 10 ਜਨਵਰੀ ਨੂੰ 8 ਸਾਲਾਂ ਪੀੜਤਾ ਜੰਮੂ ਦੇ ਕਠੂਆ ਪਿੰਡ ‘ਚ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ। ਕਰੀਬ 1 ਹਫਤੇ ਬਾਅਦ ਉਸ ਦੀ ਲਾਸ਼ ਉਸ ਦੇ ਇਲਾਕੇ ‘ਚ ਮਿਲੀ ਸੀ।