ਨਵੀਂ ਦਿੱਲੀ— ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ‘ਚ ਪੱਥਰਬਾਜੀ ਆਮ ਗੱਲ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿਸੇ ਯਾਤਰੀ ਦੀ ਪੱਥਰਬਾਜੀ ਨਾਲ ਮੌਤ ਹੋ ਗਈ। ਮ੍ਰਿਤਕ ਦਾ ਨਾਮ ਆਰ ਥਿਰੂਮਣੀ ਹੈ। ਉਹ ਚੇਨਈ ਦੇ ਰਹਿਣ ਵਾਲੇ ਸਨ।
ਦੱਸਿਆ ਜਾ ਰਿਹਾ ਹੈ ਕਿ ਹਾਦਸਾ ਸੋਮਵਾਰ ਦੀ ਸਵੇਰ ਬੜਗਾਮ ਦੇ ਨਰਬਲ ਇਲਾਕੇ ‘ਚ ਹੋਇਆ। ਗੁਲਮਰਗ ਜਾ ਰਹੇ ਇਕ ਯਾਤਰੀ ਵਾਹਨ ‘ਤੇ ਅਚਾਨਕ ਕੁਝ ਲੋਕਾਂ ਨੇ ਪੱਥਰ ਸੁੱਟੇ। ਇਸ ਦੌਰਾਨ ਉਨ੍ਹਾਂ ਦ ਸਿਰ ‘ਤੇ ਪੱਥਰ ਜਾ ਲੱਗਾ। ਉਨ੍ਹਾਂ ਨੂੰ ਸੁਰੱਖਿਆ ਫੌਜਾਂ ਨੇ ਹਸਪਤਾਲ ਪਹੁੰਚਾਇਆ ਪਰ ਉਨਾਂ ਦੀ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਪੱਥਰਬਾਜਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਘਟਨਾ ਦੇ ਬਾਅਦ ਮੁੱਖਮੰਤਰੀ ਮਹਿਬੂਬਾ ਮੁਫਤੀ ਨੇ ਹਸਪਤਾਲ ਜਾ ਕੇ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦਿਲਾਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਹੀ ਦੁੱਖਦ ਹੈ, ਮੇਰਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਘਟਨਾ ‘ਤੇ ਸਾਬਕਾ ਸੀ.ਐਮ ਉਮਰ ਅਬਦੁੱਲਾ ਨੇ ਦੁੱਖ ਜਤਾਉਂਦੇ ਹੋਏ ਪੱਥਰਬਾਜਾਂ ‘ਤੇ ਗੁੱਸਾ ਕੱਢਿਆ ਹੈ।