ਕੇਦਾਰਨਾਥ— ਭਾਰੀ ਬਾਰਸ਼ ਅਤੇ ਬਰਫਬਾਰੀ ਦੇ ਚੱਲਦੇ ਉਤਰਾਖੰਡ ਦੇ ਸਾਬਕਾ ਮੁੱਖਮੰਤਰੀ ਹਰੀਸ਼ ਰਾਵਤ ਕੇਦਾਰਨਾਥ ਧਾਮ ‘ਚ ਫਸ ਗਏ ਹਨ। ਇਸ ਖਰਾਬ ਮੌਸਮ ਕਾਰਨ ਨਾ ਹੈਲੀਕਾਪਟਰ ਉਡਾਣ ਭਰ ਸਕਦਾ ਹੈ ਅਤੇ ਨਾ ਹੀ ਵਾਪਸੀ ਦਾ ਪੈਦਲ ਮਾਰਗ ਸੁਰੱਖਿਅਤ ਹੈ। ਮੌਸਮ ਸਾਫ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਮੌਸਮ ਵਿਭਾਗ ਦੀ ਚੇਤਾਵਨੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਕੇਦਾਰਨਾਥ ਜਾਣ ਵਾਲੇ ਯਾਤਰੀਆਂ ਨੂੰ ਸੋਨਪ੍ਰਯਾਗ ਅਤੇ ਗੌਰੀਕੁੰਡ ‘ਚ ਰੋਕ ਦਿੱਤਾ ਹੈ। ਕੇਦਾਰਨਾਥ ‘ਚ ਲਗਾਤਾਰ ਬਾਰਸ਼ ਦੇ ਚੱਲਦੇ ਤਿੰਨ ਇੰਚ ਤੋਂ ਜ਼ਿਆਦਾ ਬਰਫ ਜਮ੍ਹਾ ਹੋਈ ਹੈ। ਸੋਮਵਾਰ ਨੂੰ ਕੇਦਾਰਨਾਥ ‘ਚ ਪੂਰੇ ਦਿਨ ਮੌਸਮ ਖਰਾਬ ਰਿਹਾ। ਮੌਸਮ ਖਰਾਬ ਹੋਣ ਦੇ ਬਾਵਜੂਦ ਬਾਬਾ ਕੇਦਾਰ ਦੇ ਭਗਤਾਂ ‘ਚ ਉਤਸ਼ਾਹ ਦੀ ਕਮੀ ਨਹੀਂ ਆਈ।
ਸ਼ਰਧਾਲੂ ਬਰਸਾਤੀ ਪਾ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਖਰਾਬ ਮੌਸਮ ਦੇ ਚੱਲਦੇ ਸੋਮਵਾਰ ਨੂੰ ਵੀ ਕੇਦਾਰਨਾਥ ਲਈ ਸੰਚਾਲਿਤ ਹੈਲੀਕਾਪਟਰ ਸੇਵਾ ਵੀ ਸਾਢੇ 5 ਘੰਟੇ ਪ੍ਰਭਾਵਿਤ ਰਹੀ। 6.30 ਵਜੇ ਗੁਪਤਕਾਸ਼ੀ, ਫਾਟਾ ਅਤੇ ਸ਼ੇਰਸੀ ਹੈਲੀਪੈਡ ਤੋਂ 5 ਹੈਲੀ ਕੰਪਨੀਆਂ ਦੇ ਹੈਲੀਕਾਪਟਰ ਧਾਮ ਲਈ ਉਡਾਣ ਭਰਨ ਗਏ ਸਨ ਪਰ 10 ਵਜੇ ਤੋਂ ਦੁਪਹਿਰ ਬਾਅਦ 3.30 ਵਜੇ ਤੱਕ ਖਰਾਬ ਮੌਸਮ ਕਾਰਨ ਇਹ ਸੇਵਾ ਬੰਦ ਰਹੀ।
ਸਾਬਕਾ ਮੁੱਖਮੰਤਰੀ ਨੇ ਸੋਮਵਾਰ ਨੂੰ ਪੈਦਲ ਮਾਰਗ ਤੋਂ ਕੇਦਾਰਨਾਥ ਧਾਮ ਪੁੱਜੇ ਬਾਬਾ ਕੇਦਾਰਨਾਥ ਦਰਸ਼ਨ ਲਏ। ਦਰਸ਼ਨ ਤੋਂ ਪਹਿਲੇ ਕੇਦਾਰਨਾਥ ਧਾਮ ਦੇ ਪੰਡਾ ਸਮਾਜ ਅਤੇ ਵਪਾਰੀਆਂ ਨਾਲ ਸਾਬਕਾ ਮੁੱਖਮੰਤਰੀ ਵੱਲੋਂ ਚਰਚਾ ਕੀਤੀ ਗਈ। ਕੇਦਾਰਨਾਥ ਧਾਮ ‘ਚ ਗੁਜਰਾਤ ਸਰਕਾਰ ਦੇ ਪੋਸਟਰ ਲੱਗੇ ਹੋਣ ‘ਤੇ ਸਾਬਕਾ ਮੁੱਖਮੰਤਰੀ ਵੱਲੋਂ ਹੈਰਾਨੀ ਪ੍ਰਗਟ ਕੀਤੀ ਗਈ।