ਮੋਹਾਲੀ – ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਵਿਦਿਆਰਥੀ ਬੋਰਡ ਦੀ ਵੈਬਸਾਈਟ pseb.ac.in ਤੋਂ ਇਹ ਨਤੀਜੇ ਕੱਲ੍ਹ 9 ਮਈ ਤੋਂ ਦੇਖ ਸਕਦੇ ਹਨ।
ਪਹਿਲੇ ਸਥਾਨ ਤੇ ਲੁਧਿਆਣਾ ਦਾ ਗੁਰਪ੍ਰੀਤ ਰਿਹਾ, ਜਿਸ ਨੇ 650 ਵਿਚੋਂ 637 ਅੰਕ ਹਾਸਿਲ ਕੀਤੇ। ਇਸ ਤੋਂ ਬਾਅਦ ਦੂਸਰੇ ਨੰਬਰ ਤੇ ਕਪੂਰਥਲਾ ਦੀ ਜਸਮੀਨ ਕੌਰ ਤੇ ਤੀਸਰੇ ਨੰਬਰ ਫਤਿਹਗੜ ਸਾਹਿਬ ਦੀ ਪੁਨੀਤ ਕੌਰ ਰਹੀ।
ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਇਸ ਸਾਲ 3,36,539 ਬੱਚਿਆਂ ਨੇ ਪ੍ਰੀਖਿਆ ਦਿਤੀ ਸੀ ਤੇ 2,08,954 ਬੱਚੇ ਪਾਸ ਹੋਏ ਹਨ। ਇਸ ਸਾਲ ਪਾਸ ਪ੍ਰਤੀਸ਼ਤਤਾ 62.10 ਫੀਸਦੀ ਰਹੀ।