ਪਟਨਾ— ਚਾਰਾ ਘੱਪਲਾ ਮਾਮਲੇ ‘ਚ ਸਜ਼ਾ ਕੱਟ ਰਹੇ ਰਾਜਦ ਦੇ ਰਾਸ਼ਟਰੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਆਪਣੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਦੇ ਵਿਆਹ ‘ਚ ਹਿੱਸਾ ਲੈਣ ਲਈ ਪੰਜ ਦਿਨ ਦੇ ਪੈਰੋਲ ‘ਤੇ ਰਿਹਾਈ ਦੀ ਅਪੀਲ ਕੀਤੀ ਹੈ। ਲਾਲੂ ਰਾਂਚੀ ਸਥਿਤ ਰਿਮਜ਼ ਹਸਪਤਾਲ ‘ਚ ਆਪਣਾ ਇਲਾਜ ਕਰਵਾ ਰਹੇ ਹਨ। ਰਾਜਦ ਦੇ ਰਾਸ਼ਟਰੀ ਮਹਾ ਸਕੱਤਰ ਅਤੇ ਲਾਲੂ ਦੇ ਕਰੀਬੀ ਭੋਲਾ ਯਾਦਵ ਨੇ ਦੱਸਿਆ ਕਿ 10 ਤੋਂ 14 ਮਈ ਨੂੰ ਪਾਰਟੀ ਮੁਖੀ ਨੇ ਪੈਰੋਲ ਲਈ ਪੁਲਸ ਸੁਪਰਡੈਂਟ ਜੇਲ ਨੂੰ ਅਰਜ਼ੀ ਦਿੱਤੀ ਸੀ।
ਚਾਰਾ ਘੱਪਲੇ ਨਾਲ ਜੁੜੇ 3 ਮਾਮਲਿਆਂ ‘ਚ ਰਾਂਚੀ ਸਥਿਤ ਸੀ.ਬੀ.ਆਈ ਅਦਾਲਤ ਨੇ ਦਸੰਬਰ 2017 ਨੂੰ ਲਾਲੂ ਨੂੰ ਸਜ਼ਾ ਸੁਣਾਈ ਸੀ। ਰਾਜਦ ਨੇਤਾ ਨੂੰ ਉਦੋਂ ਤੋਂ ਹਿਰਾਸਤ ‘ਚ ਲਿਆ ਗਿਆ ਸੀ। ਪਿਛਲੇ ਹਫਤੇ ਲਾਲੂ ਨੇ ਅਸਥਾਈ ਜ਼ਮਾਨਤ ਲਈ ਝਾਰਖੰਡ ਹਾਈਕੋਰਟ ਦੇ ਸਾਹਮਣੇ ਅਰਜ਼ੀ ਦਿੱਤੀ ਸੀ ਪਰ ਉਥੋਂ ਦੇ ਵਕੀਲਾਂ ਦੀ ਹੜਤਾਲ ਕਾਰਨ ਨਿਆਂਇਕ ਕੰਮ 11 ਮਈ ਤੱਕ ਲਈ ਮੁਅੱਤਲ ਕਰ ਦਿੱਤੇ ਗਏ ਹਨ। ਲਾਲੂ ਦੇ ਵੱਡੇ ਬੇਟੇ ਤੇਜ ਪ੍ਰਤਾਪ ਦਾ ਸਾਬਕਾ ਮੰਤਰੀ ਚੰਦਰਿਕਾ ਰਾਏ ਦੀ ਪੁੱਤਰ ਐਸ਼ਵਰਿਆ ਰਾਏ ਨਾਲ 12 ਮਈ ਨੂੰ ਹੋਣਾ ਹੈ।