ਨਵੀਂ ਦਿੱਲੀ— ਕਰਨਾਟਕ ‘ਚ ਹੋ ਰਹੇ ਵਿਧਾਨਸਭਾ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਸਾਰੀਆਂ ਪਾਰਟੀਆਂ ਅੱਜ ਵੋਟਰਜ਼ ਨੂੰ ਆਪਣੇ ਹੱਕ ‘ਚ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਸਵੇਰੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਤੋਂ ਬਾਅਦ ਹੁਣ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਦੇ ਚੋਣ ਇਲਾਕੇ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਰੋਡ ਸ਼ੋਅ ਕੀਤਾ। ਇਸ ਦੌਰਾਨ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਕਰਨਾਟਕ ‘ਚ ਭਾਜਪਾ-ਆਰ.ਆਰ.ਐੈੱਸ. ਦੇ 24 ਤੋਂ ਵਧ ਵਰਕਰਾਂ ਦੀਆਂ ਹੱਤਿਆਵਾਂ ਹੋਈਆਂ ਹਨ।
ਸ਼ਾਹ ਨੇ ਕਿਹਾ ਹੈ ਕਿ ਸੂਬੇ ‘ਚ ਕਾਨੂੰਨ-ਵਿਵਸਥਾ ਦੀ ਹਾਲਤ ਬੇਹੱਦ ਖਰਾਬ ਹੈ। ਕੁੱਟਮਾਰ, ਰੇਪ, ਚੇਨ ਸਨੇਚਿੰਗ ਦੀਆਂ ਘਟਨਾਵਾਂ ਬੈਂਗਲੁਰੂ ‘ਚ 153 ਪ੍ਰਤੀਸ਼ਤ ਤੱਕ ਵਧ ਗਈਆਂ ਹਨ। ਸ਼ਾਹ ਨੇ ਹੱਲਾ ਬੋਲਦੇ ਹੋਏ ਕਿਹਾ ਕਿ ਕਰਨਾਟਕ ਦਾ ਵਿਕਾਸ ਬੈਂਗਲੁਰੂ ਦੀ ਟ੍ਰੈਫਿਕ ਦੀ ਤਰ੍ਹਾਂ ਰੁਕਿਆ ਹੋਇਆ ਹੈ। ਇਹ ਹੀ ਕਾਰਨ ਹੈ ਕਿ ਸਿੱਧਰਮਈਆ ਨੂੰ ਬਾਦਾਮੀ ਜਾਣਾ ਪਿਆ ਹੈ, ਉਹ ਉਥੇ ਹਾਰਨ ਜਾ ਰਹੇ ਹਨ।
ਇਸ ਤੋਂ ਪਹਿਲਾਂ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਕਰਨਾਟਕ ‘ਚ ਸੱਤਾਰੂੜ ਕਾਂਗਰਸ ਵਿਧਾਨਸਭਾ ਚੋਣ ‘ਚ ਆਪਣੀ ਹਾਰ ਨੂੰ ਜਿੱਤ ‘ਚ ਬਦਲਣ ਲਈ ਫਰਜ਼ੀ ਵੋਟਿੰਗ ਤਿਆਰ ਕਰ ਰਹੀ ਹੈ। ਉਨ੍ਹਾਂ ਨੇ ਸੂਬੇ ‘ਚ ਕਥਿਤ ਰੂਪ ‘ਚ ਹਜ਼ਾਰਾਂ ਜਾਅਲੀ ਵੋਟਿੰਗ ਪਛਾਣ ਪੱਤਰ ਬਰਾਮਦ ਹੋਣ ਨੂੰ ਲੈ ਕੇ ਕਾਂਗਰਸ ਦੀ ਆਲੋਚਨਾ ਕਰਦੇ ਹੋਏ ਇਹ ਦੋਸ਼ ਲਗਾਇਆ ਹੈ।