ਟਮਾਟਰ ਦਾ ਇਸਤੇਮਾਲ ਭੋਜਨ ‘ਚ ਸੁਆਦ ਅਤੇ ਰੰਗਤ ਵਧਾਉਣ ਦੇ ਨਾਲ-ਨਾਲ ਸਲਾਦ, ਜੂਸ, ਸੂਪ ਅਤੇ ਸੌਸ ਦੇ ਰੂਪ ‘ਚ ਵੀ ਕੀਤਾ ਜਾਂਦਾ ਹੈ। ਰੋਜ਼ ਇਸ ਦਾ ਜਾ ਇਸ ਦੇ ਜੂਸ ਦਾ ਸੇਵਨ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਕੈਲਸ਼ੀਅਮ, ਫ਼ਾਰਫ਼ੋਰਸ ਅਤੇ ਵਾਟਿਾਮਿਨ ਸੀ ਦੇ ਗੁਣਾਂ ਨਾਲ ਭਰਪੂਰ ਟਮਾਟਰ ਦਾ ਜੂਸ ਐਸੀਡਿਟੀ, ਮੋਟਾਪਾ ਅਤੇ ਅੱਖਾਂ ਤਕ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਜੇਕਰ ਤੁਸੀਂ ਵੀ ਬੀਮਾਰੀਆਂ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਟਮਾਟਰ ਦੇ ਰਸ ਨੂੰ ਆਪਣੀ ਖ਼ੁਰਾਕ ‘ਚ ਸ਼ਾਮਿਲ ਕਰੋ।
ਟਮਾਟਰ ਦੇ ਜੂਸ ਦੇ ਫ਼ਾਇਦੇ
ਪੋਸ਼ਕ ਤੱਤਾਂ ਨਾਲ ਭਰਪੂਰ – ਟਮਾਟਰ ਵਿੱਚ ਕੈਲੋਰੀਜ਼ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਵਿੱਚ ਵਾਇਟਾਮਿਨ A, C ਅਤੇ ਹੋਰ ਪੌਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਸਾਡੇ ਸ਼ਰੀਰ ਵਿੱਚ ਮੌਜੂਦ ਸ਼ਰਕਰਾ ਜਾਂ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਦੇ ਹਨ।
ਕੈਂਸਰ ਤੋਂ ਬਚਾਅ – ਟਮਾਟਰ ਵਿੱਚ ਮੌਜੂਦ ਐਲਫ਼ਾ ਲਿਪੋਈਕ ਐਸਿਡ, ਕੋਲੀਨ, ਫ਼ੋਲਿਕ ਐਸਿਡ, ਵੀਟਾ ਕੈਰੋਟੀਨ ਅਤੇ ਲਊਟੇਨ ਵਰਗੇ ਪੋਸ਼ ਤੱਤ ਤੁਹਾਨੂੰ ਪ੍ਰੋਟੈਸਟ ਕੈਂਸਰ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ। ਹਾਲ ਹੀ ਵਿੱਚ ਇਕ ਸ਼ੋਧ ਵਿੱਚ ਪਤਾ ਚਲਿਆ ਹੈ ਕਿ ਰੋਜ਼ਾਨਾ ਇੱਕ ਟਮਾਟਰ ਖਾਣ ਨਾਲ ਪ੍ਰੌਸਟੇਟ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਾ ਰਹਿੰਦਾ ਹੈ।
ਦਿਲ ਦੀ ਬੀਮਾਰੀਆਂ – ਫ਼ਾਈਬਰ, ਪੋਟੈਸ਼ੀਅਮ, ਵਾਇਟਾਮਿਨ C ਅਤੇ ਕੋਲੀਨ ਨਾਲ ਭਰਪੂਰ ਟਮਾਟਰ ਤੁਹਾਡੇ ਦਿਲ ਦਾ ਖ਼ਾਸ ਧਿਆਨ ਰੱਖਦਾ ਹੈ। ਇਸ ਵਿੱਚ ਮੌਜੂਦ ਲੀਕੋਪੀਨ ਦਿਲ ਲਈ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇੱਕ ਟਮਾਟਰ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਬਚਣ ਤੋਂ ਇਲਾਵਾ ਤੁਹਾਡੇ ਸ਼ਰੀਰ ਵਿੱਚ ਕੋਲੈਸਟਰੋਲ ਨੂੰ ਵਧਣ ਤੋਂ ਰੋਕਦਾ ਹੈ।
ਅੱਖਾਂ ਲਈ ਫ਼ਾਇਦੇਮੰਦ -ਰੋਜ਼ ਇਸ ਦਾ ਇੱਕ ਗਿਲਾਸ ਜੂਸ ਪੀਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਚਸ਼ਮਾ ਲੱਗਾ ਹੈ ਤਾਂ ਦਿਨ ਵਿੱਚ ਦੋ ਵਾਰ ਇਸ ਜੂਸ ਦਾ ਸੇਵਨ ਕਰੋ। ਤੁਹਾਡਾ ਚਸ਼ਮਾ ਕੁਝ ਸਮੇਂ ਵਿੱਚ ਹੀ ਉੱਤਰ ਜਾਵੇਗਾ।
ਭਾਰ ਘਟਾਉਣ ਵਿੱਚ ਮਦਦਗਾਰ – ਭਾਰ ਘੱਟ ਕਰਨ ਲਈ ਰੋਜ਼ ਨਹੀਂ ਪਤਾ ਨਹੀਂ ਕੀ-ਕੀ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਇਸ ਦਾ ਸੇਵਨ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਕਰਦਾ ਹੈ। ਰੋਜ਼ ਸਵੇਰੇ ਖ਼ਾਲੀ ਪੇਟ ਟਮਾਟਰ ਦਾ ਰਸ ਪੀਓ। ਤੁਹਾਨੂੰ ਕੁਝ ਸਮੇਂ ਵਿੱਚ ਹੀ ਫ਼ਰਕ ਨਜ਼ਰ ਆਉਣ ਲੱਗੇਗਾ।
ਲਿਵਰ ਡਿਟੌਕਸ – ਲਿਵਰ ਨੂੰ ਡਿਟੌਕਸ ਕਰਨ ਲਈ ਇਹ ਸਭ ਤੋਂ ਚੰਗਾ ਤਰੀਕਾ ਹੈ। ਇਸ ਦਾ ਸੇਵਨ ਬਾਡੀ ਅਤੇ ਲਿਵਰ ‘ਚੋਂ ਸਾਰੇ ਵਿਸ਼ੈਲੇ ਪਦਾਰਥ ਕੱਢ ਕੇ ਲਿਵਰ ਨੂੰ ਸਿਹਤਮੰਦ ਰੱਖਦਾ ਹੈ। ਇਸ ਨਾਲ ਹੀ ਇਹ ਸ਼ਰੀਰ ਨੂੰ ਹੋਣ ਵਾਲੇ ਕਈ ਨੁਕਸਾਨਾਂ ਤੋਂ ਵੀ ਬਚਾਉਂਦਾ ਹੈ।
ਚਮਕਦਾਰ ਚਮੜੀ – ਟਮਾਟਰ ਦਾ ਜੂਸ ਸਿਹਤ ਹੀ ਨਹੀਂ ਸਗੋਂ ਚਿਹਰੇ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਮੌਜੂਦ ਐਂਟੀ-ਔਕਸੀਡੈਂਟ, ਵਾਇਟਾਮਿਨ ਦੇ ਅਤੇ ਕੈਲਸ਼ੀਅਮ ਵਰਗੇ ਗੁਣ ਤੁਹਾਡੀ ਚਮੜੀ ਨੂੰ ਸੂਰਜ ਦੀ ਨੁਕਸਾਨਦਾਇਕ ਕਿਰਨਾਂ ਦੇ ਪ੍ਰਭਾਵ ਤੋਂ ਬਚਾਉਂਦੇ ਹਨ ਜਿਸ ਦੇ ਨਾਲ ਤੁਹਾਨੂੰ ਸਕਿਨ ਟੈਨਿੰਗ, ਰੈਸ਼ੇਜ਼ ਅਤੇ ਸਨਟੈਨ ਵਰਗੀਆਂ ਪ੍ਰੇਸ਼ਾਨੀਆਂ ਨਹੀਂ ਹੁੰਦੀਆਂ।