ਸੰਜੀਵ ਕੁਮਾਰ ਝਾਅ
ਅਕਸਰ ਆਪਣੇ ਫ਼ੋਟੋਸ਼ੂਟ ਅਤੇ ਦਿਲਖਿੱਚਵੇਂ ਅੰਦਾਜ਼ ਲਈ ਚਰਚਾ ਵਿੱਚ ਰਹਿਣ ਵਾਲੀ ਅਭਿਨੇਤਰੀ ਦਿਸ਼ਾ ਪਟਾਨੀ ਦੀਆਂ ਬੇਸ਼ੱਕ ਘੱਟ ਫ਼ਿਲਮਾਂ ਹੀ ਰਿਲੀਜ਼ ਹੋਈਆਂ ਹਨ, ਪਰ ਉਸ ਦੀ ਲੋਕਪ੍ਰਿਯਤਾ ਵਿੱਚ ਕੋਈ ਕਮੀ ਨਹੀਂ। ਉਹ ਹੌਲੀਵੁੱਡ ਸੁਪਰਸਟਾਰ ਜੈਕੀ ਚੈਨ ਨਾਲ ‘ਕੰਗ ਫ਼ੂ ਯੋਗਾ’, ਸੁਸ਼ਾਂਤ ਸਿੰਘ ਰਾਜਪੂਤ ਨਾਲ ‘MS ਧੋਨੀ ‘ਦੀ ਬਾਇਓਪਿਕ ਤੋਂ ਇਲਾਵਾ ਟਾਈਗਰ ਸ਼ੈਰੌਫ਼ ਨਾਲ ‘ਬਾਗੀ 2 ‘ਵਿੱਚ ਵੀ ਨਜ਼ਰ ਆ ਚੁੱਕੀ ਹੈ। ਪੇਸ਼ ਹੈ ਉਸ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼:
ਸਵਾਲ: ਹੌਲੀ- ਹੌਲੀ ਹੀ ਸਹੀ, ਤੁਹਾਡੀ ਹਰਮਨਪਿਆਰਤਾ ਵੱਧ ਰਹੀ ਹੈ। ਤੁਹਾਨੂੰ ਕਿਵੇਂ ਲੱਗ ਰਿਹਾ ਹੈ?
ਜਵਾਬ: ਪਛਾਣ ਬਣਦੀ ਅਤੇ ਵਧਦੀ ਹੈ ਤਾਂ ਸੁਭਾਵਿਕ ਤੌਰ ਉੱਤੇ ਚੰਗਾ ਲੱਗਦਾ ਹੈ, ਪਰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਇਸ ਪਛਾਣ ਦੇ ਹੌਲੀ-ਹੌਲੀ ਵਧਣ ਪਿੱਛੇ ਦੀ ਵੱਡੀ ਵਜ੍ਹਾ ਮੇਰਾ ਸ਼ਰਮੀਲਾ ਸੁਭਾਅ ਹੈ। ਸ਼ਰਮੀਲੀ ਹੋਣ ਕਾਰਨ ਮੈਨੂੰ ਚਕਾਚੌਂਧ ਦੀ ਆਦੀ ਹੋਣ ਵਿੱਚ ਸਮਾਂ ਲੱਗਾ। ਇਹ ਉਦਯੋਗ ਦਾ ਹਿੱਸਾ ਹੈ ਹਾਲਾਂਕਿ ਮੈਨੂੰ ਕੋਈ ਸ਼ਿਕਾਇਤ ਨਹੀਂ। ਮੈਂ ਆਪਣੇ ਆਪ ਨੂੰ ਬਹੁਤ ਖ਼ੁਸ਼ਕਿਸਮਤ ਮੰਨਦੀ ਹਾਂ ਅਤੇ ਸਾਰੇ ਲੋਕਾਂ ਦਾ ਧਿਆਨ ਆਕਰਸ਼ਿਤ ਕਰਨ ਨੂੰ ਲੈ ਕੇ ਬਹੁਤ ਖ਼ੁਸ਼ ਹਾਂ।
ਸਵਾਲ: ਤੁਸੀਂ ਮਾਡਲਿੰਗ ਅਤੇ ਫ਼ੈਸ਼ਨ ਇੰਡਸਟਰੀ ਵਿੱਚ ਵੀ ਸਰਗਰਮ ਹੋ। ਅਜਿਹੇ ਵਿੱਚ ਕਿਸ ਤਰ੍ਹਾਂ ਦੇ ਕਿਰਦਾਰ ਨੂੰ ਤਰਜੀਹ ਦਿੰਦੇ ਹੋ?
ਜਵਾਬ: ਕਿਰਦਾਰ ਨਿਭਾਉਣ ਵਿੱਚ ਵੀ ਕੋਈ ਪਰਹੇਜ਼ ਨਹੀਂ ਕਿਉਂਕਿ ਫ਼ਿਲਮ ਵਿੱਚ ਮੇਰਾ ਕਿਰਦਾਰ ਹੀ ਮੇਰੇ ਲਈ ਮਾਅਨੇ ਰੱਖਦਾ ਹੈ। ਹੁਣ ਤਕ ਮੈਂ ਜੋ ਵੀ ਫ਼ਿਲਮਾਂ ਕੀਤੀਆਂ ਹਨ, ਉਨ੍ਹਾਂ ਵਿੱਚ ਮੈਨੂੰ ਸਾਦੀ ਦਿਖ ਵਿੱਚ ਹੀ ਵੇਖਿਆ ਗਿਆ ਹੈ।
ਸਵਾਲ: ਤੁਹਾਡੇ ਹਿੱਸੇ ਵਿੱਚ ‘ਸੰਘਮਿੱਤਰ ‘ਵਰਗੀ ਫ਼ਿਲਮ ਵੀ ਆ ਗਈ ਹੈ। ਇਸ ਸਬੰਧੀ ਕੁੱਝ ਦੱਸੋ।
ਜਵਾਬ: ਹਾਂ, ਮੈਂ ਤਮਿਲ ਇਤਿਹਾਸਕ ਫ਼ਿਲਮ ‘ਸੰਘਮਿੱਤਰ ‘ਵਿੱਚ ਮੁੱਖ ਕਿਰਦਾਰ ਨਿਭਾਉਣ ਜਾ ਰਹੀ ਹਾਂ। ਹਾਲਾਂਕਿ, ਮੇਰੇ ਤੋਂ ਪਹਿਲਾਂ ਇਸ ਫ਼ਿਲਮ ਵਿੱਚ ਸ਼ਰੂਤੀ ਹਸਨ ਨੂੰ ਇਸ ਕਿਰਦਾਰ ਲਈ ਲਿਆ ਗਿਆ ਸੀ, ਪਰ ਸ਼ਰੂਤੀ ਨੇ ਕਿਸੇ ਕਾਰਨ ਫ਼ਿਲਮ ਨੂੰ ਛੱਡ ਦਿੱਤਾ। ‘ਸੰਘਮਿੱਤਰ ‘ਲਈ ਮੈਂ ਅਸਲ ਵਿੱਚ ਬਹੁਤ ਉਤਸ਼ਾਹਿਤ ਹਾਂ। ਇਸ ਫ਼ਿਲਮ ਨੂੰ ਸੁੰਦਰ ਸੀ. ਵਲੋਂ ਬਣਾਇਆ ਜਾ ਰਿਹਾ ਹੈ ਅਤੇ ਨਿਰਮਾਣ ਸ਼੍ਰੀ ਥੇਨਾਂਦਲ ਫ਼ਿਲਮਜ਼ ਵਲੋਂ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਤਾਮਿਲ ਅਤੇ ਹਿੰਦੀ ਦੋਨੋਂ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਵਿੱਚ ਮੇਰੇ ਤੋਂ ਇਲਾਵਾ ਜਯਮ ਰਵੀ ਅਤੇ ਆਰਿਆ ਹੋਣਗੇ ਅਤੇ ਸੰਗੀਤ AR ਰਹਿਮਾਨ ਦਾ ਹੋਵੇਗਾ।
ਸਵਾਲ: ਤੁਹਾਡੀ ਖ਼ੂਬਸੂਰਤੀ ਅਤੇ ਫ਼ਿੱਟਨੈੱਸ ਦਾ ਮੰਤਰ ਕੀ ਹੈ?
ਜਵਾਬ: ਦਰਅਸਲ, ਖ਼ੂਬਸੂਰਤੀ ਅਤੇ ਫ਼ਿੱਟਨੈੱਸ ਲਈ ਮੈਂ ਆਪਣੀ ਕਸਰਤ ਵਿੱਚ ਵਿਭਿੰਨਤਾ ਲਿਆਉਂਦੀ ਰਹਿੰਦੀ ਹਾਂ, ਜਿਸ ਨਾਲ ਸਵਾਲ: ਜਲਦੀ ਅਤੇ ਬਿਹਤਰ ਨਤੀਜਾ ਮਿਲਦਾ ਹੈ। ਇਸ ਲਈ ਮੈਂ ਯੋਗ ਦਾ ਵੀ ਅਭਿਆਸ ਕਰਦੀ ਹਾਂ। ਨਾਲ ਹੀ ਮੈਂ ਤੈਰਾਕੀ ਦਾ ਅਭਿਆਸ ਵੀ ਕਰਦੀ ਹਾਂ ਕਿਉਂਕਿ ਤੈਰਾਕੀ ਕਰਨ ਨਾਲ ਤੁਹਾਡੀ ਅੰਦਰੂਨੀ ਤਾਕਤ ਵਧਦੀ ਹੈ।
ਜਵਾਬ: ਮੈਂ ਨੋਇਡਾ ਤੋਂ B.Tech ਦੀ ਪੜ੍ਹਾਈ ਕਰ ਰਹੀ ਸੀ, ਦੂਜੇ ਸਾਲ ਵਿੱਚ ਮੈਨੂੰ ਮਾਡਲਿੰਗ ਦੀਆਂ ਪੇਸ਼ਕਸ਼ਾਂ ਮਿਲਣ ਲੱਗੀਆਂ, ਇਸ ਕਾਰਨ ਮੈਂ ਮੁੰਬਈ ਆਉਣਾ ਜਾਣਾ ਸ਼ੁਰੂ ਕੀਤਾ। ਫ਼ਿਰ ਕਾਲਜ ਤੋਂ ਨੋਟਿਸ ਆ ਗਿਆ ਕਿ ਮਾਡਲਿੰਗ ਕਰੋ ਜਾਂ ਫ਼ਿਰ ਇੰਜਨੀਅਰਿੰਗ। ਫ਼ਿਰ ਮੈਂ ਸੋਚ ਸਮਝ ਕੇ ਮਾਡਲਿੰਗ ਨੂੰ ਹੀ ਚੁਣ ਲਿਆ ਅਤੇ ਮੁੰਬਈ ਪੱਕੇ ਤੌਰ ‘ਤੇ ਆ ਗਈ। ਇੱਥੇ ਆ ਕੇ ਮੈਂ ਕਈ ਵਿਗਿਆਪਨ ਕਰਨ ਲੱਗੀ ਅਤੇ ਉਸ ਤੋਂ ਬਾਅਦ ਅਭਿਨੈ ਵਿੱਚ ਹੱਥ ਅਜ਼ਮਾਇਆ ਅਤੇ ਹੁਣ ਅਭਿਨੈ ਦੇ ਨਾਲ ਨਾਲ ਮਾਡਲਿੰਗ ਵੀ ਕਰ ਰਹੀ ਹਾਂ।
ਸਵਾਲ: ਇਸ ਪੇਸ਼ੇ ਵਿੱਚ ਕੀ ਤੁਹਾਨੂੰ ਆਪਣੇ ਪਰਿਵਾਰ ਦਾ ਸਮਰਥਨ ਮਿਲਿਆ?
ਜਵਾਬ: ਮੇਰੀ ਭੈਣ ਫ਼ੌਜ ਵਿੱਚ ਹੈ, ਪਾਪਾ ACP ਹਨ। ਮੈਨੂੰ ਵੀ ਏਅਰਫ਼ੋਰਸ ਪਾਇਲਟ ਬਣਨਾ ਸੀ, ਪਰ ਬਣ ਕੁੱਝ ਹੋਰ ਹੀ ਗਈ। ਘਰ ਵਾਲੇ ਪਹਿਲਾਂ ਕਾਫ਼ੀ ਪਰੇਸ਼ਾਨ ਸਨ, ਪਰ ਬਾਅਦ ਵਿੱਚ ਉਹ ਮੇਰੇ ਨਾਲ ਹੋ ਗਏ ਅਤੇ ਮੇਰੀ ਬਹੁਤ ਮਦਦ ਕੀਤੀ। ਸਾਰੇ ਸਖ਼ਤ ਮਿਹਨਤ ਕਰਦੇ ਹਨ। ਐਕਟਰ ਬਣਨਾ ਬਹੁਤ ਮੁਸ਼ਕਿਲ ਕੰਮ ਹੈ, ਮੈਨੂੰ ਅਭਿਨੇਤਰੀਆਂ ਵਿੱਚੋਂ ਪ੍ਰਿਯੰਕਾ ਚੋਪੜਾ ਬਹੁਤ ਪਸੰਦ ਹੈ।