ਜਲੰਧਰ – ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਖਿਲਾਫ ਮਾਮਲਾ ਦਰਜ ਕਰਨ ਵਾਲੇ ਮਹਿਤਪੁਰ ਥਾਣੇ ਦੇ ਐਸ.ਐਚ.ਓ ਪਰਮਿੰਦਰ ਬਾਜਵਾ ਨੂੰ ਅੱਜ ਪੁਲਿਸ ਨੇ ਹਿਰਸਤ ਵਿਚ ਲੈ ਲਿਆ। ਦਰਅਸਲ ਐਸ.ਐਚ.ਓ ਬਾਜਵਾ ਭੇਸ ਬਦਲ ਕੇ ਆਪਣੇ ਦੋ ਰਿਵਾਲਵਰ ਦੇ ਨਾਲ ਕੋਰਟ ਪਹੁੰਚੇ ਸਨ, ਜਿਥੇ ਉਹਨਾਂ ਅਦਾਲਤ ਵਿਚ ਖੁਦ ਦੀ ਸੁਰੱਖਿਆ ਦੀ ਮੰਗ ਕੀਤੀ।
ਪੁਲਿਸ ਵੱਲੋਂ ਉਹਨਾਂ ਨੂੰ ਅਨੁਸ਼ਾਸਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਹਿਰਾਸਤ ਵਿਚ ਲਿਆ ਗਿਆ ਹੈ। ਇਸ ਦੌਰਾਨ ਬਾਜਵਾ ਨੇ ਕਿਹਾ ਕਿ ਉਹਨਾਂ ਦੀ ਹੱਤਿਆ ਦੀ ਸਾਜਿਸ਼ ਰਚੀ ਜਾ ਰਹੀ ਹੈ, ਜਿਸ ਲਈ ਉਹ ਕੋਰਟ ਤੋਂ ਸੁਰੱਖਿਆ ਦੀ ਮੰਗ ਕਰਨ ਲਈ ਆਏ ਸਨ।