ਜਨਕਪੁਰ – ਪ੍ਰਧਾਨ ਮੰਤਰੀ ਸ੍ਰੀ ਮੋਦੀ ਅੱਜ ਨੇਪਾਲ ਦੌਰੇ ਤੇ ਪਹੁੰਚੇ, ਜਿਥੇ ਉਹਨਾਂ ਨੇ ਨੇਪਾਲ ਦੇ ਜਨਕਪੁਰ ਤੇ ਭਾਰਤ ਤੇ ਅਯੋਧਿਆ ਦਰਮਿਆਨ ਚੱਲਣ ਵਾਲੀ ਬੱਸ ਸੇਵਾ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਨੇਪਾਲ ਦੇ ਪ੍ਰਧਾਨ ਮੰਤਰੀ ਵੀ ਮੌਜੂਦ ਸਨ।
ਦੱਸਣਯੋਗ ਹੈ ਕਿ ਨੇਪਾਲ ਦੇ ਜਨਕਪੁਰ ਵਿਚ ਸ੍ਰੀ ਮੋਦੀ ਦਾ ਭਰਵਾਂ ਸਵਾਗਤ ਹੋਇਆ। ਜਨਕਪੁਰ ਵਿਚ ਸੀਤਾ ਮਾਤਾ ਦਾ ਬਚਪਨ ਬੀਤਿਆ ਹੈ ਤੇ ਇਥੇ ਕਾਫੀ ਇਤਿਹਾਸਕ ਮੰਦਰ ਵੀ ਹਨ। ਇਥੇ ਪ੍ਰਧਾਨ ਮੰਤਰੀ ਨੇ ਪੂਜਾ ਵੀ ਕੀਤੀ।