ਮੁੰਬਈ – ਸਾਬਕਾ ਏ.ਟੀ.ਐੱਸ ਪ੍ਰਮੁੱਖ ਹਿਮਾਂਸ਼ੂ ਰਾਏ ਨੇ ਅੱਜ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਉਹਨਾਂ ਆਪਣੇ ਸਰਕਾਰ ਮਕਾਨ ਵਿਚ ਖੁਦ ਨੂੰ ਗੋਲੀ ਮਾਰ ਲਈ। ਫਿਲਹਾਲ ਉਹਨਾਂ ਖੁਦਕੁਸ਼ੀ ਕਿਉਂ ਕੀਤੀ ਇਸ ਬਾਰੇ ਪਤਾ ਨਹੀਂ ਚੱਲ ਸਕਿਆ।
ਵਰਨਣਯੋਗ ਹੈ ਕਿ ਉਹ ਪੱਤਰਕਾਰ ਜੇ.ਡੇ ਕਤਲ ਮਾਮਲੇ ਦੀ ਜਾਂਚ ਕਰ ਰਹੇ ਸਨ।
ਸ੍ਰੀ ਰਾਏ ਇਸ ਸਮੇਂ ਮਹਾਰਾਸ਼ਟਰ ਪੁਲਿਸ ਵਿਚ ਏ.ਡੀ.ਜੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਬਲੱਡ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਪੀੜਤ ਸਨ।