ਪਟਨਾ/ਰਾਂਚੀ— ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਲਈ ਵੱਡੀ ਰਾਹਤ ਵਾਲੀ ਗੱਲ ਇਹ ਹੈ ਕਿ ਰਾਂਚੀ ਦੀ ਹਾਈਕੋਰਟ ਨੇ ਲਾਲੂ ਪ੍ਰਸਾਦ ਨੂੰ ਮੈਡੀਕਲ ਗ੍ਰਾਊਂਡ ਦੇ ਆਧਾਰ ‘ਤੇ 6 ਹਫਤੇ ਦੀ ਆਖਰੀ ਜ਼ਮਾਨਤ ਦਿੱਤੀ ਹੈ। ਤੇਜਪ੍ਰਤਾਪ ਦੇ ਵਿਆਹ ਤੋਂ ਪਹਿਲਾਂ ਲਾਲੂ ਪਰਿਵਾਰ ਨੂੰ ਵੱਡੀ ਖੁਸ਼ਖ਼ਬਰੀ ਮਿਲੀ ਹੈ।
ਜਾਣਕਾਰੀ ਅਨੁਸਾਰ, ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਲਾਲੂ ਦੀ ਪ੍ਰੋਵੀਜ਼ਨਲ ਬੇਲ ‘ਤੇ ਹੋਣ ਵਾਲੀ ਸੁਣਵਾਈ ਟਲ ਗਈ ਸੀ। ਜਿ ਸ ਤੋਂ ਬਾਅਦ ਸੁਣਵਾਈ ਲਈ ਅਗਲੀ ਤਾਰੀਖ 11 ਮਈ ਤੈਅ ਕੀਤੀ ਗਈ ਸੀ। ਹਾਈਕੋਰਟ ‘ਚ ਹੜਤਾਲ ਕਾਰਨ 4 ਮਈ ਨੂੰ ਇਸ ਮਾਮਲੇ ‘ਚ ਸੁਣਵਾਈ ਨਹੀਂ ਸਕੀ ਸੀ।
ਇਸ ਦੌਰਾਨ ਝਾਰਖੰਡ ਹਾਈਕੋਰਟ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇਜਸਵੀ ਯਾਦਵ, ਰਘੁਵੰਸ਼ ਪ੍ਰਸਾਦ ਅਤੇ ਮਨੌਜ ਝਾਅ ‘ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਪਾਰਟੀ ਨੂੰ ਵੱਡੀ ਰਾਹਤ ਦਿੱਤੀ ਹੈ।
ਦੱਸਣਾ ਚਾਹੁੰਦੇ ਹਾਂ ਕਿ ਬੇਟੇ ਦੇ ਵਿਆਹ ‘ਚ ਸ਼ਾਮਲ ਹੋਣ ਲਈ ਲਾਲੂ ਨੂੰ ਤਿੰਨ ਦਿਨ ਦੀ ਪੈਰੋਲ ਮਿਲੀ ਹੈ। ਜਿਸ ਦੌਰਾਨ ਉਹ ਵੀਰਵਾਰ ਸ਼ਾਮ ਨੂੰ ਪਟਨਾ ਪਹੁੰਚੇ।