ਇੰਦੌਰ— ਰਾਜਬਾੜਾ ‘ਚ ਚਾਰ ਮਹੀਨੇ ਦੀ ਬੱਚੀ ਦੇ ਅਗਵਾ, ਕੁਕਰਮ ਅਤੇ ਹੱਤਿਆ ਦੇ ਮਾਮਲੇ ‘ਚ ਕੋਰਟ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ। ਜੱਜ ਨੇ 7 ਦਿਨ ਤੱਕ 7-7 ਘੰਟੇ ਸਿਰਫ ਇਸ ਕੇਸ ਨੂੰ ਸੁਣਿਆ ਅਤੇ 21 ਦਿਨ ‘ਚ ਸੁਣਵਾਈ ਪੂਰੀ ਹੋਣ ਤੋਂ ਬਾਅਦ 23ਵੇਂ ਦਿਨ ਸ਼ਨੀਵਾਰ ਨੂੰ ਫੈਸਲਾ ਸੁਣਿਆ।
ਦੱਸ ਦੱਈਏ ਕਿ ਨਵਾਂ ਕਾਨੂੰਨ ਪਾਕਸੋ ਐਕਟ ਬਣਨ ਤੋਂ ਬਾਅਦ ਕਿਸੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸਨਾਉਣ ਦਾ ਇਹ ਪਹਿਲਾ ਮਾਮਲਾ ਹੈ। ਇਹ ਘਟਨਾ 20 ਅਪ੍ਰੈਲ ਦੀ ਹੈ। ਬੱਚੀ ਆਪਣੇ ਮਾਤਾ-ਪਿਤਾ ਨਾਲ ਸੋ ਰਹੀ ਸੀ, ਉਦੋਂ ਹੀ ਦੋਸ਼ੀ ਨਵੀਨ ਉਰਫ ਅਜੇ ਗੜਕੇ ਬੱਚੀ ਨੂੰ ਚੁੱਕ ਕੇ ਸ੍ਰੀਨਾਥ ਪੈਲੇਸ ਬਿਲਡਿੰਗ ਦੇ ਬੇਸਮੈਂਟ ‘ਚ ਲੈ ਗਿਆ ਸੀ, ਜਿੱਥੇ ਉਸ ਨਾਲ 15 ਮਿੰਟ ਤੱਕ ਕੁਕਰਮ ਕੀਤਾ, ਫਿਰ ਬਿਲਡਿੰਗ ਦੀ ਛੱਤ ਤੋਂ ਸੁੱਟ ਕੇ ਉਸ ਦਾ ਕਤਲ ਕਰ ਦਿੱਤਾ। ਨਵੀਨ ਪੀੜਤ ਬੱਚੀ ਦਾ ਮਾਸੜ ਹੈ ਅਤੇ ਉਹ ਬੱਚੀ ਦੇ ਮਾਤਾ-ਪਿਤਾ ਨਾਲ ਹੀ ਰਹਿੰਦਾ ਹੈ।