ਸ਼੍ਰੀਨਗਰ— ਜੰਮੂ ਕਸ਼ਮੀਰ ਦੀ ਮਹਿਬੂਬਾ ਸਰਕਾਰ ਨੇ ਸ਼ੁੱਕਰਵਾਰ ਨੂੰ ਕੈਬਨਿਟ ਬੈਠਕ ‘ਚ ਇਕ ਵੱਡਾ ਫੈਸਲਾ ਲੈਂਦੇ ਹੋਏ ਮਹਿਲਾ ਦੇ ਨਾਮ ‘ਤੇ ਜ਼ਮੀਨ ਖ੍ਰੀਦਣ ‘ਤੇ ਸਟੈਂਪ ਡਿਊਟੀ ਤੋਂ ਛੋਟ ਦੇ ਦਿੱਤੀ ਹੈ। ਇਸ ਫੈਸਲੇ ਨਾਲ ਹੀ ਜੰਮੂ-ਕਸ਼ਮੀਰ ਭਾਰਤ ਦਾ ਪਹਿਲਾਂ ਰਾਜ ਬਣ ਗਿਆ, ਜੋ ਮਹਿਲਾਵਾਂ ਨੂੰ ਸਟੈਂਪ ਫੀਸ ਤੋਂ ਛੋਟ ਦੇਵੇਗਾ।
ਸ਼੍ਰੀਨਗਰ ‘ਚ ਸ਼ੁੱਕਰਵਾਰ ਨੂੰ ਹੋਈ ਕੈਬਨਿਟ ਦੀ ਬੈਠਕ ‘ਚ ਸ਼ਹਿਰੀ ਇਲਾਕੇ ‘ਚ ਜ਼ਮੀਨ ਖ੍ਰੀਦਣ ਸਮੇਂ ਸਟੈਂਪ ਡਿਊਟੀ ਨੂੰ 7% ਤੋਂ ਘਟਾ ਕੇ 5% ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਹੀ ਪੇਂਡੂ ਇਲਾਕਿਆਂ ‘ਚ ਜ਼ਮੀਨ ਖ੍ਰੀਦਣ ਸਮੇਂ ਸਟੈਂਪ ਡਿਊਟੀ 5% ਘਟਾ ਕੇ 3% ਕਰ ਦਿੱਤੀ ਗਈ ਹੈ।
ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਮਹਿਲਾਵਾਂ ਦੇ ਨਾਮ ‘ਤੇ ਜ਼ਮੀਨ ਖ੍ਰੀਦਣ ‘ਤੇ ਸਟੈਂਪ ਡਿਊਟੀ ਨੂੰ ਘਟਾਉਣ ਦੀਪਹਿਲ ‘ਤੇ ਪਰਿਵਾਰ, ਬੇਟੀ, ਪਤਨੀ ਅਤੇ ਮਾਂ ਦੇ ਨਾਮ ‘ਤੇ ਸੰਪਤੀ ਖ੍ਰੀਦਣ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ।