ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਦੇ ਕੁਝ ਹਿੱਸਿਆਂ ‘ਚ ਅੱਜ ਸਵੇਰੇ ਭੂਚਾਲ ਦੇ ਮਾਮੂਲੀ ਝਟਕੇ ਮਹਿਸੂਸ ਕੀਤੇ ਗਏ ਹਾਲਾਂਕਿ ਇਸ ਦੌਰਾਨ ਜਾਨਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਪ੍ਰਦੇਸ਼ ਦੇ ਮੌਸਮ ਵਿਭਾਗ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਭੂਚਾਲ ਸਵੇਰੇ ਲੱਗਭਗ ਸਵੇਰੇ 9.27 ਮਿੰਟ ‘ਤੇ ਆਇਆ ਅਤੇ ਰਿਕਟਰ ਸਕੇਲ ‘ਤੇ ਇਸ ਦੀ ਤੀਬਰਤਾ ਤਿੰਨ ਮਾਪੀ ਗਈ। ਭੂਚਾਲ ਦਾ ਕੇਂਦਰ 32.3 ਡਿਗਰੀ ਵਿਸਤਾਰ ਅਤੇ 76.66 ਡਿਗਰੀ ਦੇਸ਼ਾਂਤਰ ‘ਚ ਚੰਬਾ ਅਤੇ ਜੰਮੂ ਕਸ਼ਮੀਰ ਸਰਹੱਦ ਦੀਆਂ ਪਹਾੜੀਆਂ ਦੀ ਪੰਜ ਕਿਲੋਮੀਟਰ ਡੂੰਘਾਈ ‘ਤੇ ਸੀ। ਉਨ੍ਹਾਂ ਦੇ ਦੱਸਿਆ ਕਿ ਭੂਚਾਲ ਘੱਟ ਤੀਬਰਤਾ ਦਾ ਸੀ ਅਤੇ ਇਸ ਕਾਰਨ ਜ਼ਿਲਾ ਭਾਵ ਸੂਬੇ ‘ਚ ਜਾਨਮਾਲ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।