ਨਵੀਂ ਦਿੱਲੀ— ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਂਗਰਸ ਅਤੇ ਸਾਬਕਾ ਵਿੱਤਮੰਤਰੀ ਪੀ.ਚਿੰਦਬਰਮ ‘ਤੇ ਤੰਜ਼ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪੀ.ਚਿੰਦਬਰਮ ਅਤੇ ਉਨ੍ਹਾਂ ਦੇ ਪਰਿਵਾਰ ਦੀ ਵਿਦੇਸ਼ਾਂ ‘ਚ ਕਰੋੜਾਂ ਦੀ ਸੰਪਤੀ ਹੈ। ਉਨ੍ਹਾਂ ਨੇ ਕਿ ਅਸੀਂ ਅਕਸਰ ਸੁਣਦੇ ਹਾਂ ਕਿ ਪੀ.ਚਿੰਦਬਰਮ ਅਤੇ ਉਨ੍ਹਾਂ ਦੇ ਪਰਿਵਾਰ ਖਿਲਾਫ ਆਮਦਨ ਟੈਕਸ ਵਿਭਾਗ ਕਾਰਵਾਈ ਕਰ ਰਿਹਾ ਹੈ। ਚਿੰਦਬਰਮ ਭਾਰਤ ‘ਚ ਕਾਂਗਰਸ ਦੇ ਨਵਾਜ ਸ਼ਰੀਫ ਹਨ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਖੁਦ ਇਕ ਵਿੱਤੀ ਮੈਟਰ ‘ਚ ਬੇਲ ‘ਤੇ ਬਾਹਰ ਹਨ। ਉਨ੍ਹਾਂ ਨੂੰ ਖੁਦ ਇਸ ਮਾਮਲੇ ‘ਚ ਆ ਕੇ ਦੱਸਣਾ ਚਾਹੀਦਾ ਹੈ ਕਿ ਉਹ ਆਪਣੀ ਪਾਰਟੀ ਦੇ ਇਸ ਸੀਨੀਅਰ ਨੇਤਾ ਦੀ ਵਿਦੇਸ਼ਾਂ ‘ਚ ਮੌਜੂਦ ਸੰਪਤੀਆਂ ਦੀ ਜਾਂਚ ਕਰਵਾਉਣਗੇ। ਵਿਦੇਸ਼ਾਂ ‘ਚ ਸੰਪਤੀ ਦੇ ਮਾਮਲੇ ‘ਚ ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ ਸ਼ਰੀਫ ਨੂੰ ਆਪਣੀ ਕੁਰਸੀ ਗੁਆਉਣੀ ਪਈ ਸੀ।
ਨਿਰਮਲਾ ਸੀਤਾਰਮਨ ਨੇ ਨਵਾਜ ਸ਼ਰੀਫ ਦੇ ਮੁੰਬਈ ਹਮਲੇ ਦੇ ਮਾਮਲੇ ‘ਚ ਖੁਲ੍ਹਾਸੇ ‘ਤੇ ਕਿਹਾ ਕਿ ਇਹ ਇਕ ਗੰਭੀਰ ਖੁਲ੍ਹਾਸਾ ਹੈ। ਅਸੀਂ ਹਮੇਸ਼ਾ ਤੋਂ ਕਹਿੰਦੇ ਆਏ ਹਾਂ ਕਿ ਇਨ੍ਹਾਂ ਹਮਲਿਆਂ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ। ਇਹ ਖੁਲ੍ਹਾਸਾ ਸਾਡੇ ਦਾਅਵੇ ਨੂੰ ਮਜ਼ਬੂਤ ਕਰਦਾ ਹੈ।