ਕਾਠਮੰਡੂ— ਭਾਰਤ ਵੱਲੋਂ ਨੇਪਾਲ ਦੇ ਇਕ ਮੁੱਖ ਕੈਂਸਰ ਹਸਪਤਾਲ ਨੂੰ ਭਾਭਾਟਰੋਨ ਰੇਡਿਓ ਐਕਟਿਵ ਟੈਲੀਥੈਰੇਪੀ ਮਸ਼ੀਨ ਤੋਹਫੇ ਵਿਚ ਦਿੱਤੇ ਜਾਣਾ ਇਸ ਦੇਸ਼ ਵਿਚ ਇਲਾਜ ਦਾ ਇੰਤਾਜ਼ਾਰ ਕਰ ਰਹੇ ਕੈਂਸਰ ਨਾਲ ਪੀੜਤ ਹਜ਼ਾਰਾਂ ਲੋਕਾਂ ਲਈ ਕਾਫੀ ਫਾਇਦੇਮੰਦ ਹੋਵੇਗਾ। ਨੇਪਾਲੀ ਦੀ ਸਰਕਾਰੀ ਯਾਤਰਾ ‘ਤੇ ਆਏ ਪੀ. ਐਮ ਮੋਦੀ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਭਾਰਤ ਸਰਕਾਰ ਕਾਠਮੰਡੂ ਦੇ ਭਗਤਪੁਰ ਕੈਂਸਰ ਹਸਪਤਾਲ ਨੂੰ ਭਾਭਾਟਰੋਨ ਰੇਡਿਓ ਐਕਟਿਵ ਕੋਬਾਲਟ 60- ਟੈਲੀਥੈਰੇਪੀ ਮਸ਼ੀਨ ਪ੍ਰਦਾਨ ਕਰੇਗੀ।
ਭਗਤਪੁਰ ਕੈਂਸਰ ਹਸਪਤਾਲ ਦੇ ਨਿਦੇਸ਼ਕ ਈਸ਼ਵਰ ਸ਼ਰੇਸ਼ਠ ਨੇ ਦੱਸਿਆ, ‘ਭਾਭਾਟਰੋਨ ਕੋਬਾਲਟ ਥੈਰੇਪੀ ਦੇ ਤਹਿਤ ਕੈਂਸਰ ਦੇ ਇਲਾਜ ਲਈ ਰੇਡਿਓ ਆਈਸੋਟੋਪ ਕੋਬਾਲਟ-60 ਨਾਲ ਗਾਮਾ ਕਿਰਨਾਂ ਦਾ ਇਲਾਜ ਵਿਚ ਉਪਯੋਗ ਕੀਤਾ ਜਾਂਦਾ ਹੈ।’ ਪੀ.ਐਮ ਮੋਦੀ ਨੂੰ ਧੰਨਵਾਦ ਦਿੰਦੇ ਹੋਏ ਸ਼ਰੇਸ਼ਠ ਨੇ ਦੱਸਿਆ ਕਿ ਹਸਪਤਾਲ ਦੇ ਮਰੀਜਾਂ ਦੀ ਗਿਣਤੀ ਵਧ ਰਹੀ ਹੈ ਪਰ ਇਨ੍ਹਾਂ ਨੂੰ ਇਲਾਜ ਲਈ ਕਈ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਲਾਜ ਲਈ ਕਰੀਬ 200 ਮਰੀਜ ਪਿਛਲੇ 3 ਮਹੀਨੇ ਤੋਂ ਹਸਪਤਾਲ ਵਿਚ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਨੇ ਪਹਿਲਾਂ ਵੀ ਭਾਰਤੀ ਦੂਤਘਰ ਨੂੰ ਮਸ਼ੀਨ ਮਹੁੱਈਆ ਕਰਾਉਣ ਲਈ ਬੇਨਤੀ ਕੀਤੀ ਸੀ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਸ ਮਸ਼ੀਨ ਦੀ ਕੀਮਤ 1,200,000 ਰੁਪਏ ਹੈ।