ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਬਿਜਬਿਹਾੜਾ ਇਲਾਕੇ ‘ਚ ਅੱਤਵਾਦੀਆਂ ਨੇ ਪੁਲਸ ਦੀ ਗੱਡੀ ‘ਤੇ ਹਮਲਾ ਕੀਤਾ। ਦੱਸਣਾ ਚਾਹੁੰਦੇ ਹਾਂ ਕਿ ਇਸ ਹਮਲੇ ‘ਚ ਇਕ ਪੁਲਸਕਰਮੀ ਜ਼ਖਮੀ ਹੋ ਗਿਆ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਪੁਲਸ ਦੀ ਗੱਡੀ ਪਜਾਲਪੋਰਾ ਇਲਾਕੇ ਵਿੱਚ ਦੀ ਜਾ ਰਹੀ ਸੀ। ਪੁਲਸ ਅਨੁਸਾਰ, ਅੱਤਵਾਦੀਆਂ ਨੇ ਗੱਡੀ ‘ਤੇ ਲਗਾਤਾਰ ਗੋਲੀਆਂ ਚਲਾਈਆਂ ਅਤੇ ਬਾਅਦ ‘ਚ ਫਰਾਰ ਹੋ ਗਏ।
ਹਮਲੇ ‘ਚ ਜ਼ਖਮੀ ਹੋਏ ਪੁਲਸਕਰਮੀ ਦੀ ਪਛਾਣ ਹੈੱਡ ਕਾਂਸਟੇਬਲ ਅਬਦੁੱਲ ਰਾਸ਼ੀਦ ਦੇ ਰੂਪ ‘ਚ ਹੋਈ ਹੈ ਅਤੇ ਉਸ ਨੂੰ ਨਜ਼ਦੀਕ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਖਣੀ ਕਸ਼ਮੀਰ ਦੇ ਡੀ.ਓ.ਜੀ. ਅਮਿਤ ਕੁਮਾਰ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ।