ਨਵੀਂ ਦਿੱਲੀ— ਬੀ.ਐਸ ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੇ ਬਾਅਦ ਵੱਡਾ ਐਲਾਨ ਕੀਤਾ ਹੈ। ਆਪਣੇ ਪਹਿਲੇ ਵੱਡੇ ਫੈਸਲੇ ‘ਚ ਮੁੱਖਮੰਤਰੀ ਯੇਦੀਯੁਰੱਪਾ ਨੇ ਰਾਜ ਦੇ ਕਿਸਾਨਾਂ ਦਾ 1 ਲੱਖ ਤੱਕ ਦਾ ਕਰਜ਼ਾ ਮੁਆਫ ਕਰ ਦਿੱਤਾ ਹੈ। ਰਾਜ ਸਰਕਾਰ ਦੇ ਇਸ ਫੈਸਲਾ ਦਾ ਲਾਭ ਉਨ੍ਹਾਂ ਕਿਸਾਨਾਂ ਨੂੰ ਹੋਵੇਗਾ, ਜਿਨ੍ਹਾਂ ਨੇ ਰਾਸ਼ਟਰੀ ਜਾਂ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲਿਆ ਹੋਵੇਗਾ।
ਬੀ.ਜੇ.ਪੀ ਨੇ ਆਪਣੇ ਚੁਣਾਵੀਂ ਪੱਤਰ ‘ਚ ਕਿਸਾਨਾਂ ਦੀ ਕਰਜ਼ ਮੁਆਫੀ ਦਾ ਵਾਅਦਾ ਕੀਤਾ ਸੀ। ਘੋਸ਼ਣਾ ਪੱਤਰ ‘ਚ ਰਾਜ ‘ਚ 1.5 ਲੱਖ ਕਰੋੜ ਰੁਪਏ ਤੱਕ ਦੇ ਸਿੰਚਾਈ ਪ੍ਰਾਜੈਕਟ ਸ਼ੁਰੂ ਕੀਤੇ ਜਾਣ ਦਾ ਵੀ ਵਾਅਦਾ ਕੀਤਾ। ਇਸ ਤੋਂ ਪਹਿਲੇ ਵੀਰਵਾਰ ਸਵੇਰੇ ਯੇਦੀਯੁਰੱਪਾ ਨੇ ਕਰਨਾਟਕ ਦੇ 23ਵੇਂ ਮੁੱਖਮੰਤਰੀ ਦੇ ਤੌਰ ‘ਤੇ ਸਹੁੰ ਚੁੱਕੀ। ਰਾਜਪਾਲ ਵਾਜੁਭਾਈ ਵਾਲਾ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ।