ਰਣਵੀਰ ਸਿੰਘ ਦੇ ਫ਼ੈਨਜ਼ ਅੱਜਕੱਲ੍ਹ ਬੇਹੱਦ ਖ਼ੁਸ਼ ਹਨ ਅਤੇ ਇਸ ਵਾਰ ਤਾਂ ਉਸ ਨੇ ਆਪਣੇ ਪੂਰੀ ਦੁਨੀਆ ‘ਚ ਫ਼ੈਲੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਇੱਕ ਸਧਾਰਣ ਦਿੱਖ ਦੇ ਬਾਵਜੂਦ ਵੀ ਉਸ ਨੇ ਆਪਣੇ ਅਦਾਕਾਰੀ ਦੇ ਦਮ ‘ਤੇ ਖ਼ੁਦ ਨੂੰ ਬਾਲੀਵੁੱਡ ‘ਚ ਸਥਾਪਿਤ ਕੀਤਾ ਹੈ। ਹੁਣ ਰਣਵੀਰ ਦਾ ਨਾਂ ਹੁਣ ਭਾਰਤ ਦੇ ਸਫ਼ਲ ਅਦਾਕਾਰਾ ਦੀ ਸੂਚੀ ‘ਚ ਗਿਣਿਆ ਜਾਂਦਾ ਹੈ। ਫ਼ਿਲਮ ‘ਪਦਮਾਵਤ ‘ਵਿੱਚ ਨਿਭਾਏ ਅਲਾਊਦੀਨ ਖ਼ਿਲਜੀ ਦੇ ਖ਼ਤਰਨਾਕ ਕਿਰਦਾਰ ਤੋਂ ਬਾਅਦ ਤਾਂ ਉਸ ਦੀ ਹਰ ਪਾਸੇ ਪੂਰੀ ਚਰਚਾ ਹੋਈ ਹੈ। ਹਾਲ ਹੀ ‘ਚ ਸਵਿਟਜ਼ਰਲੈਂਡ ‘ਚ ਰਣਵੀਰ ਸਿੰਘ ਦੇ ਨਾਂ ਦੀ ਇੱਕ ਰੇਲ ਚਲਾਈ ਗਈ ਹੈ। ਇਸ ਨੂੰ ਵੀ ਰਣਵੀਰ ਦੀ ਇੱਕ ਵੱਡੀ ਕਾਮਯਾਬੀ ਕਿਹਾ ਜਾ ਸਕਦਾ ਹੈ। ਰਣਵੀਰ ਦੇ ਵਿਆਹ ਦੀ ਚਰਚਾ ਫ਼ਿਲਮ ਇੰਡਸਟਰੀ ‘ਚ ਇਸ ਸਮੇਂ ਟੌਪ ‘ਤੇ ਚੱਲਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਚੱਲ ਰਹੀ ਹੈ। ਆਪਣੇ ਛੋਟੇ ਜਿਹੇ ਕਰੀਅਰ ‘ਚ ਰਣਵੀਰ ਨੇ ਹਰ ਫ਼ਿਲਮ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਹੁਣ ਹਾਲ ‘ਚ ਹੀ ਰਣਵੀਰ ਨੇ ਇੱਕ ਹੋਰ ਅਨੌਖਾ ਕੰਮ ਕੀਤਾ ਹੈ। ਰਣਵੀਰ ਸਿੰਘ ਚੈਪਲਿੰਜ਼ ਵਰਲਡ (ਚਾਰਲੀ ਚੈਪਲਿਨ) ‘ਚ ਘੁੰਮਣ ਗਏ ਸਨ ਅਤੇ ਉਥੇ ਮਸਤੀ ਕਰਦਿਆਂ ਦੀਆਂ ਕਈ ਆਪਣੀਆਂ ਤਸਵੀਰਾਂ ਜਨਤਕ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ‘ਚ ਰਣਵੀਰ ਚਾਰਲੀ ਚੈਪਲੀਨ ਵਰਗੇ ਬਣੇ ਹੋਏ ਹਨ। ਉਸ ਦੀ ਇਸ ਲੁੱਕ ਨੂੰ ਉਸ ਦੇ ਫ਼ੈਨਜ਼ ਨੇ ਬਹੁਤ ਪਸੰਦ ਕੀਤਾ ਹੈ। ਫ਼ਿਲਹਾਲ ਤਾਂ ਰਣਵੀਰ ਸਿੰਘ ਆਪਣੀ ਅਗਲੀ ਫ਼ਿਲਮ ‘ਗਲੀ ਬੁਆਏ ‘ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ।