ਮੁੰਬਈ— ਮਹਾਰਾਸ਼ਟਰ ਵਿਧਾਨ ਪਰਿਸ਼ਦ ਦੀਆਂ 6 ਸਥਾਨਕ ਸੀਟਾਂ ‘ਤੇ ਹੋਈਆਂ ਚੋਣਾਂ ਦੇ ਨਤੀਜੇ ਆ ਗਏ ਹਨ। ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਅਤੇ ਸ਼ਿਵਸੈਨਾ ਨੇ ਦੋ-ਦੋ ਸੀਟਾਂ ਜਿੱਤੀਆਂ, ਜਦਕਿ ਇਕ ਸੀਟ ਐੈੱਨ.ਸੀ.ਪੀ. ਨੂੰ ਮਿਲੀ। ਸ਼ਿਵਸੈਨਾ ਨੂੰ ਦੋ ਸੀਟਾਂ ਪਹਿਲੀ ਵਾਰ ਮਿਲੀਆਂ ਹਨ। ਸੂਤਰਾਂ ਮੁਤਾਬਕ ਬੀਡ ਸਥਾਨਕ ਸੰਸਥਾ ਸੀਟ ‘ਤੇ ਗਿਣਤੀ ਚੋਣ ਕਮਿਸ਼ਨ ਨੇ ਰੋਕ ਦਿੱਤੀ ਹੈ।
ਪਰਭਣੀ-ਹਿੰਗੋਲੀ ‘ਚ ਸ਼ਿਵਸੈਨਾ ਦੇ ਵਿਪਲ ਬਾਜੋਰੀਆਂ, ਨਾਸ਼ਿਕ ਤੋਂ ਸ਼ਿਵਸੈਨਾ ਦੇ ਨਰਿੰਦਰ ਦਰਾੜੇ, ਕੋਕਣ ਵਿਧਾਨ ਪਰਿਸ਼ਦ ਸੀਟ ਰਾਸ਼ਟਰਵਾਦੀ ਦੇ ਅਨਿਲ ਤਟਕਰੇ ਨੇ ਦੁਬਾਰਾ ਜਿੱਤੀ, ਜਦਕਿ ਵਰਧਾ-ਚੰਦਰਪੁਰ- ਗੜ੍ਹਚਿਰੋਲੀ ਤੋਂ ਭਾਜਪਾ ਦੇ ਰਾਮਦਾਸ ਆਂਬਟਕਰ ਜਿੱਤੇ। ਅਮਰਾਵਤੀ ਤੋਂ ਭਾਜਪਾ ਦੇ ਪ੍ਰਵੀਨ ਪੋਟੇ ਫਿਰ ਜਿੱਤ ਗਏ।
ਚੋਣ ਅਧਿਕਾਰੀ ਨੇ ਦੱਸਿਆ ਕਿ ਵੋਟਾਂ ‘ਤੇ ਗਿਣਤੀ ਸਵੇਰੇ ਅੱਠ ਵਜੇ ਸ਼ੁਰੂ ਹੋਵੇਗੀ। ਚੋਣ ਕਮਿਸ਼ਨ ਨੇ ਬੀਡ ਜਿਲੇ ‘ਚ ਸਥਾਨਕ ਸੰਸਥਾਵਾਂ ਦੇ ਕੁਝ ਮੈਂਬਰਾਂ ਦੇ ਮੁਅੱਤਲ ਸੰਬੰਧਤ ਅਦਾਲਤ ਦੇ ਆਦੇਸ਼ ਨੂੰ ਦੇਖਦੇ ਹੋਏ ਓਸਮਾਨਾਬਾਦ-ਬੀਡ-ਲਾਤੁਰ ਸੀਟ ਲਈ ਚੋਣ ਦੀ ਗਿਣਤੀ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਹੈ। ਵਿਧਾਨਸਭਾ ਦੇ ਉਪਰੀ ਸਦਨ ‘ਚ ਐੈੱਨ.ਸੀ.ਪੀ. ਦੇ ਤਿੰਨ, ਭਾਜਪਾ ਦੇ ਦੋ ਹੋਰ ਕਾਂਗਰਸ ਦੇ ਇਕ ਮੈਂਬਰ ਦਾ ਕਾਰਜਕਾਲ 21 ਜੂਨ ਨੂੰ ਸਮਾਪਤ ਹੋਣ ਕਰਕੇ ਇਹ ਚੋਣਾਂ ਹੋਈਆਂ।
6 ਸੀਟਾਂ ਦੀਆਂ ਚੋਣਾਂ ਲਈ ਘੱਟੋ-ਘੱਟ 16 ਉਮੀਦਵਾਰ ਮੈਦਾਨ ‘ਚ ਹਨ। 78 ਮੈਂਬਰੀ ਵਿਧਾਨ ਪਰਿਸ਼ਦ ‘ਚ 23 ਸੀਟਾਂ ਨਾਲ ਐੈੱਨ.ਸੀ.ਪੀ. ਇਕੱਲੀ ਵੱਡੀ ਪਾਰਟੀ ਹੈ। ਇਸ ਤੋਂ ਬਾਅਦ ਕਾਂਗਰਸ (19), ਭਾਜਪਾ (18) ਅਤੇ ਸ਼ਿਵਸੈਨਾ (9) ਹਨ। ਜਦ (ਯੂ) ਅਤੇ ਪੀ. ਡਬਲਯੂ. ਪੀ. ਅਤੇ ਪੀਪਲਜ਼ ਰਿਪਬਲਿਕ ਪਾਰਟੀ ਦੇ ਇਕ-ਇਕ ਮੈਂਬਰ ਹਨ, ਜਦਕਿ 6 ਆਜ਼ਾਦ ਹਨ।