ਨਵੀਂ ਦਿੱਲੀ— ਬੀ.ਜੇ.ਪੀ ਸੰਸਦ ਮੈਂਬਰ ਸੁਬਰਾਮਣਿਅਮ ਸਵਾਮੀ ਨੇ ਆਪਣੀ ਹੀ ਸਰਕਾਰ ‘ਚ ਈਮਾਨਦਾਰ ਅਫਸਰਾਂ ਦੀ ਅਣਗਹਿਲੀ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਕ ਖਾਸ ਪ੍ਰੀਕਿਰਿਆ ਰਾਹੀਂ ਈਮਾਨਦਾਰ ਅਫਸਰਾਂ ਨੂੰ ਪ੍ਰਮੋਸ਼ਨ ਤੋਂ ਰੋਕਣ ਦੀ ਕੋਸ਼ਿਸ ਕਰ ਰਹੇ ਹਨ। ਇਸ ਲਈ ਸੁਬਰਾਮਣਿਅਮ ਸਵਾਮੀ ਨੇ ਪ੍ਰਧਾਨਮੰਤਰੀ ਤੋਂ ਦਖ਼ਲਅੰਦਾਜੀ ਕਰਨ ਦੀ ਮੰਗ ਕੀਤੀ ਹੈ। ਬੀ.ਜੇ.ਪੀ ਸੰਸਦ ਮੈਂਬਰ ਸੁਬਰਾਮਣਿਅਮ ਸਵਾਮੀ ਨੇ ਵੀਰਵਾਰ ਨੂੰ ਟਵੀਟ ਕਰਕੇ ਲਿਖਿਆ ਕਿ ਪ੍ਰਧਾਨਮੰਤਰੀ ਦੀ ਨੌਕਰਸ਼ਾਹੀ 360 ਡਿਗਰੀ ਪ੍ਰੋਫਾਇਲਿੰਗ ਦੀ ਖਰਾਬ ਪ੍ਰੀਕਿਰਿਆ ਤੋਂ ਈਮਾਨਦਾਰ ਅਫਸਰਾਂ ਨੂੰ ਪ੍ਰਮੋਸ਼ਨ ਤੋਂ ਦੂਰ ਰੱਖਿਆ ਜਾ ਰਿਹਾ ਹੈ ਜਦਕਿ ਯੋਗਤਾ ਦਾ ਇਕਲੌਤਾ ਮਾਪਦੰਡ ਹੋਣਾ ਚਾਹੀਦਾ ਹੈ। ਮੈਂ ਇਸ ਖਤਰਨਾਕ ਪ੍ਰੀਕਿਰਿਆ ਨੂੰ ਖਤਮ ਕਰਨ ਲਈ ਪ੍ਰਧਾਨਮੰਤਰੀ ਨੂੰ ਪੱਤਰ ਲਿਖਾਂਗਾ।
ਉਨ੍ਹਾਂ ਦੇ ਇਸ ਟਵੀਟ ‘ਤੇ ਵਿਪੁਲ ਸਕਸੈਨਾ ਨਾਮਕ ਸਾਬਕਾ ਪਾਇਲਟ ਨੇ ਵੀ ਸਮਰਥਨ ਕੀਤਾ ਅਤੇ ਕਿਹਾ ਕਿ 360 ਡਿਗਰੀ ਪ੍ਰੋਫਾਇਲਿੰਗ ਹੁਣ ਸੰਸਾਰਕ ਪੱਧਰ ਦੇ ਦੌੜ ਤੋਂ ਬਾਹਰ ਹੋ ਚੁੱਕੀ ਹੈ। ਇਸ ‘ਤੇ ਸੁਬਰਾਮਣਿਅਮ ਸਵਾਮੀ ਨੇ ਵਿਪੁਲ ਨੂੰ ਕਿਹਾ ਕਿ ਕੀ ਕੋਈ ਆਰਟਿਕਲ ਇਸ ‘ਤੇ ਛੱਪਿਆ ਹੈ, ਜਿਸ ‘ਤੇ ਵਿਪੁਲ ਨੇ ਫੋਬਰਸ ਦਾ ਇਕ ਆਰਟਿਕਲ ਸ਼ੇਅਰ ਕੀਤਾ, ਜਿਸ ‘ਚ 360 ਫੀਡਬੈਕ ਪ੍ਰੋਗਰਾਮ ਦੇ ਫੇਲ ਹੋਣ ਦੇ ਪਿੱਛੇ 7 ਕਾਰਨ ਦੱਸੇ ਗਏ।