ਚੰਡੀਗੜ – ਸ਼ਾਹਕੋਟ ਚੋਣ ਮੈਦਾਨ ਵਿੱਚ ਹਰਦੇਵ ਸਿੰਘ ਲਾਡੀ ਸ਼ੇਰੋਵਾਲ਼ੀਆ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਪਿੰਡ ਪੂਨੀਆਂ ਲੋਹੀਆਂ ਵਿਖੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਵਿਧਾਇਕ ਹਲਕਾ ਕਪੂਰਥਲਾ,ਕਾਂਗਰਸ ਦੇ ਸੂਬਾ ਜਨਰਲ ਸਕੱਤਰ ਹਰਪਾਲ ਸਿੰਘ ਹਰਪੁਰਾ ਕੇਂਦਰੀ ਸੀਨੀਅਰ ਮੀਤ ਪ੍ਰਧਾਨ ਆਲ ਇੰਡੀਆ ਜੱਟ ਮਹਾਂ ਸਭਾ,ਰਾਜਿੰਦਰ ਸਿੰਘ ਬਡਹੇੜੀ ਸੂਬਾ ਪ੍ਰਧਾਨ ਆਲ ਇੰਡੀਆ ਜੱਟ ਮਹਾਂ ਸਭਾ ਕੇਂਦਰੀ ਸ਼ਾਸ਼ਤ ਪ੍ਰਦੇਸ਼ ਅਤੇ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਗਦੀਸ਼ ਜੱਸਲ ਨੇ ਹਲਕੇ ਦੇ ਲੋਕਾਂ ਵੱਲੋਂ ਮਿਲ ਰਹੇ ਸਮਰਥਨ ਅਤੇ ਪਿਆਰ ਨਾਲ ਇਹ ਸਪਸ਼ਟ ਹੋ ਗਿਆ ਹੈ ਜੋ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲ਼ੀਆ ਦੀ ਜਿੱਤ ਯਕੀਨੀ ਹੈ ਅਤੇ ਲਾਡੀ ਸ਼ੇਰੋਵਾਲ਼ੀਆ ਹੀ ਸ਼ਾਹਕੋਟ ਹਲਕੇ ਦੇ ਵਿਧਾਇਕ ਹੋਣਗੇ। ਲੋਕਾਂ ਨੇ ਲਾਡੀ ਵੱਲੋਂ ਕੀਤੀ ਮਿਹਨਤ ਅਤੇ ਲੋਕ ਸੇਵਾ ਰੰਗ ਵਿਖਾਏਗੀ। ਬਾਦਲਕਿਆਂ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਬਹੁਤ ਹੀ ਗੰਭੀਰ ਦੋਸ਼ਾਂ ਦਾ ਸਾਹਮਣਾ ਪੈ ਰਿਹਾ ਹੈ ਕਿਉਂਕਿ ਬਾਦਲ ਸਰਕਾਰ ਸਮੇਂ ਜਿਸ ਵਿੱਚ ਉਹਨਾਂ ਦੇ ਸਵਰਗੀ ਪਿਤਾ ਮਰਹੂਮ ਅਜੀਤ ਸਿੰਘ ਕੋਹਾੜ ਵੀ ਮੰਤਰੀ ਸਨ ਤਾਂ ਉਹਨਾਂ ਵੱਲੋਂ ਹਲਕਾ ਸ਼ਾਹਕੋਟ ਦੇ ਲੋਕਾਂ ਦੇ ਖਿਲਾਫ਼ ਝੂਠੇਪੁਲਿਸ ਕੇਸ ਦਰਜ ਕਰਵਾਉਣ ਦੀਆਂ ਕਾਰਵਾਈਆਂ ਨੂੰ ਲੋਕ ਕਦੇ ਵੀ ਭੁੱਲ ਨਹੀਂ ਸਕਦੇ। ਇਸ ਮੌਕੇ ਇਲਾਕੇ ਦੇ ਮੋਹਤਬਰ ਮੈਂਬਰ ਪੰਚਾਇਤ ਸੰਮਤੀ ਲੋਹੀਆਂ ਡਾਕਟਰ ਸ਼ਮਿੰਦਰ ਸਿੰਘ ਤਾਹਰਪੁਰੀਆ,ਮੈਂਬਰ ਪੰਚਾਇਤ ਸੰਮਤੀ ਦਲਜੀਤ ਸਿੰਘ ਗੱਟੀ ਪੀਰ ਬਖਸ਼,ਠੇਕੇਦਾਰ ਜਸਵੰਤ ਸਿੰਘ ਚਤਰੱਥ,ਰੇਸ਼ਮ ਸਿੰਘ,ਪ੍ਰੋਫੈਸਰ ਅਜੀਤ ਸਿੰਘ ਆਦਿ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਲਾਡੀ ਸ਼ੇਰੋਵਾਲ਼ੀਆ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਗਾਉਣ ਦਾਐਲਾਨ ਕੀਤਾ।