ਸ਼ਸ਼ੀ ਥਰੂਰ ਦਾ ਕਹਿਣਾ, ਜਨਤਾ ਦੇ ਪੈਸੇ ਨਾਲ 2019 ਵਿਚ ਵਾਪਸੀ ਕਰਾਂਗੇ
ਨਵੀਂ ਦਿੱਲੀ : ਆਰਥਿਕ ਤੰਗੀ ਨਾਲ ਜੂਝ ਰਹੀ ਕਾਂਗਰਸ ਹੁਣ ਦੇਸ਼ ਦੇ ਆਮ ਲੋਕਾਂ ਕੋਲੋਂ ਚੰਦਾ ਮੰਗ ਕਰ ਰਹੀ ਹੈ। ਇਸ ਲਈ ਪਾਰਟੀ ਨੇ ਆਫੀਸ਼ੀਅਲ ਟਵਿੱਟਰ ਹੈਂਡਲ ਦੇ ਜ਼ਰੀਏ ਡੋਨੇਸ਼ਨ ਫਾਰਮ ਦਾ ਲਿੰਕ ਸ਼ੇਅਰ ਕੀਤਾ ਹੈ। ਇਸ ਵਿਚ ਲਿਖਿਆ ਹੈ ਕਿ ਲੋਕਤੰਤਰ ਨੂੰ ਬਚਾਉਣ ਲਈ ਸਾਡੀ ਮੱਦਦ ਕਰੋ। ਅੱਜ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਕਿਹਾ ਕਿ ਭਾਜਪਾ ਸੱਤਾ ਵਿਚ ਹੈ, ਇਸ ਲਈ ਉਨ੍ਹਾਂ ਨੂੰ ਜ਼ਿਆਦਾ ਚੰਦਾ ਮਿਲ ਰਿਹਾ ਹੈ। ਬਾਕੀ ਵਿਰੋਧੀ ਧਿਰਾਂ ਕੋਲ ਫੰਡ ਦੀ ਕਮੀ ਆ ਗਈ ਹੈ। ਅਸੀਂ ਜਨਤਾ ਕੋਲੋਂ ਚੰਦਾ ਇਕੱਠਾ ਕਰਾਂਗੇ ਅਤੇ ਇਸ ਨਾਲ 2019 ਵਿਚ ਕਾਂਗਰਸ ਫਿਰ ਵਾਪਸੀ ਕਰੇਗੀ।