ਗੁਰਦਾਸਪੁਰ ਦੇ 5 ਵਿਅਕਤੀਆਂ ਦੀ ਹੋਈ ਮੌਤ
ਜੰਮੂ : ਜੰਮੂ-ਪਠਾਨਕੋਟ ਕੌਮੀ ਹਾਈਵੇ ‘ਤੇ ਸਾਂਬਾ ਨੇੜੇ ਇਕ ਇਨੋਵਾ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਸੜਕ ਹਾਦਸੇ ਵਿਚ ਇਕ ਬੱਚੇ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ 8 ਹੋਰ ਜ਼ਖਮੀ ਹੋ ਗਏ। ਸੜਕ ਹਾਦਸੇ ਵਿਚ ਜਾਨ ਗੁਆ ਚੁੱਕੇ ਪੰਜੇ ਵਿਅਕਤੀ ਗੁਰਦਾਸਪੁਰ ਦੇ ਰਹਿਣ ਵਾਲੇ ਸਨ। ਇਹ ਕਾਰ ਜੰਮੂ ਤੋਂ ਗੁਰਦਾਸਪੁਰ ਜਾ ਰਹੀ ਸੀ। ਇਹ ਹਾਦਸਾ ਕਾਰ ਦੇ ਰੇਲਿੰਗ ਨਾਲ ਟਕਰਾਉਣ ਕਾਰਨ ਵਾਪਰਿਆ। ਜ਼ਖ਼ਮੀਆਂ ਨੂੰ ਜੰਮੂ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।