ਹਰਿਆਣਾ— ਰਾਮ ਰਹੀਮ ਜੇਲ ਤੋਂ ਬਾਹਰ ਆਉਣਾ ਚਾਹੁੰਦਾ ਹੈ, ਇਸ ਲਈ ਉਸ ਨੇ ਆਪਣਾ ਵਕੀਲ ਬਦਲ ਲਿਆ ਹੈ।
ਹੁਣ ਰਾਮ ਰਹੀਮ ਦਾ ਕੇਸ ਉਹ ਵਕੀਲ ਲੜਨਗੇ ਜਿਨ੍ਹਾਂ ਨੇ ਤਲਵਾੜ ਜੋੜੇ ਨੂੰ ਡਬਲ ਮਰਡਰ ਕੇਸ ‘ਚ ਬਰੀ ਕਰਵਾਇਆ ਸੀ। ਰਾਮ ਰਹੀਮ ਦੇ ਵਕੀਲਾਂ ਦੀ ਫੌਜ ‘ਚ ਹੁਣ ਤਨਵੀਰ ਅਹਿਮਦ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਰਾਮ ਰਹੀਮ ਦੀ ਇਹ ਰਣਨੀਤੀ ਕਿੰਨੀ ਵਧੀਆ ਸਾਬਤ ਹੁੰਦੀ ਹੈ, ਇਹ ਕਹਿਣਾ ਮੁਸ਼ਕਲ ਹੋਵੇਗਾ। ਕਿਉਂਕਿ ਤਨਵੀਰ ਅਹਿਮਦ ਦਾ ਵੀ ਮੰਨਣਾ ਹੈ ਕਿ ਆਰੂਸ਼ੀ-ਹੇਮਰਾਜ ਮਰਡਰ ਕੇਸ ਅਤੇ ਰਾਮ ਰਹੀਮ ਖਿਲਾਫ ਚੱਲ ਰਹੇ ਕੇਸਾਂ ‘ਚ ਬਹੁਤ ਫਰਕ ਹੈ।