ਚੰਡੀਗੜ – ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸਾਫ ਕੀਤਾ ਹੈ ਕਿ ਉਨ੍ਹਾਂ ਦਾ ਬੇਟਾ ਕਰਨ ਸਿੱਧੂ ਅਸਿਸਟੈਂਟ ਐਡੀਸ਼ਨਲ ਐਡਵੋਕੇਟ ਜਨਰਲ ਦੀ ਨੌਕਰੀ ਅਤੇ ਮੇਰੀ ਪਤਨੀ ਨਵਜੋਤ ਕੌਰ ਪੰਜਾਬ ਵੇਅਰ ਹਾਉਸ ਨਿਗਮ ਦੀ ਚੇਅਰਪਰਸਨ ਦਾ ਅਹੁਦਾ ਨਹੀਂ ਸੰਭਾਲਣਗੇ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਜਿਸ ਲਈ ਉਹਨਾਂ ਦੇ ਪਰਿਵਾਰ ਨੂੰ ਇਹ ਮੌਕਾ ਦਿੱਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸਿੱਧੂ ਨੇ ਮੇਰਾ ਬੇਟਾ ਤੇ ਮੇਰੀ ਪਤਨੀ ਆਪਣੇ ਅਹੁਦੇ ਨਹੀਂ ਸੰਭਾਲਣਗੇ। ਉਹਨਾਂ ਕਿਹਾ ਕਿ ਮੈਨੂੰ ਮੇਰੀ ਪਤਨੀ ਨੇ ਕਿਹਾ ਕਿ ਚੇਅਰਪਰਸਨ ਦਾ ਅਹੁਦਾ ਸੰਤੁਸ਼ਟੀ ਨਹੀਂ ਦੇਵੇਗਾ ਅਤੇ ਮੇਰੇ ਬੇਟੇ ਨੇ ਵੀ ਮੈਨੂੰ ਕਿਹਾ ਕਿ ਜੇਕਰ ਕੋਈ ਮੇਰੇ ਪਿਤਾ ਵੱਲ ਉਂਗਲ ਚੁਕੇਗਾ ਤੇ ਉਹ ਸਹਿਣ ਨਹੀਂ ਕਰ ਸਕਦਾ, ਇਸ ਲਈ ਉਹ ਸਰਕਾਰੀ ਅਹੁਦਾ ਨਹੀਂ ਸੰਭਾਲੇਗਾ। ਸਿੱਧੂ ਨੇ ਕਿਹਾ ਕਿ ਮੇਰੀ ਪਤਨੀ ਤੇ ਬੇਟੇ ਨੇ ਮੇਰਾ ਸਿਰ ਉਚਾ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਪਿੱਛੇ ਜਿਹੇ ਨਵਜੋਤ ਸਿੱਧੂ ਦੀ ਪਤਨੀ ਨੂੰ ਪੰਜਾਬ ਵੇਅਰ ਹਾਉਸਿੰਗ ਕਾਰਪੋਰੇਸ਼ਨ ਦੀ ਚੇਅਰਪਰਸਨ ਤੇ ਉਹਨਾਂ ਦੇ ਬੇਟੇ ਨੂੰ ਐਡਵੋਕੇਟ ਜਨਰਲ ਦਾ ਅਹੁਦਾ ਦਿਤਾ ਗਿਆ ਸੀ, ਜਿਸ ਲਈ ਸਿੱਧੂ ਨੂੰ ਵਿਰੋਧੀਆਂ ਵਲੋਂ ਨਿਸ਼ਾਨਾ ਬਣਾਇਆ ਗਿਆ ਸੀ।