ਲਖਨਊ— ਉਨਾਵ ਗੈਂਗਰੇਪ ਕੇਸ ‘ਚ ਸੀ. ਬੀ. ਆਈ. ਨੇ ਉਨਾਵ ਦੀ ਸਾਬਕਾ ਐੱਸ. ਪੀ. ਅਤੇ ਐੱਸ. ਐੱਸ. ਪੀ. ਗੋਰਖਪੁਰ ਸ਼ਲਭ ਮਾਥੁਰ ਦੀ ਪਤਨੀ ਪੁਸ਼ਧਾਂਜਲੀ ਦੇਵੀ ਨੂੰ ਪੁੱਛਗਿਛ ਲਈ ਬੁਲਾਇਆ। ਦੱਸਿਆ ਜਾ ਰਿਹਾ ਹੈ ਕਿ ਪੁਸ਼ਧਾਂਜਲੀ ਦੇਵੀ ਨਾਲ ਕਰੀਬ 6 ਘੰਟੇ ਤੱਕ ਪੁੱਛਗਿਛ ਕੀਤੀ ਗਈ।
ਜਾਣਕਾਰੀ ਮੁਤਾਬਕ ਪੁਸ਼ਧਾਂਜਲੀ ਦੇਵੀ ਨੂੰ ਪਿਛਲੇ ਕਾਫੀ ਸਮੇਂ ਤੋਂ ਸੀ. ਬੀ. ਆਈ. ਪੁੱਛਗਿਛ ਲਈ ਬੁਲਾ ਰਹੀ ਸੀ ਪਰ ਉਹ ਪੁੱਛਗਿਛ ਤੋਂ ਬਚਣ ਦੇ ਬਹਾਨੇ ਬਣਾਉਂਦੀ ਰਹੀ। ਸ਼ਨੀਵਾਰ ਨੂੰ ਪੁਸ਼ਧਾਂਜਲੀ ਦੇਵੀ ਸੀ. ਬੀ. ਆਈ. ਦਫਤਰ ਪਹੁੰਚੀ, ਇੱਥੇ ਉਸ ਨਾਲ ਸੀ. ਬੀ. ਆਈ. ਦੀਆਂ ਅਲੱਗ-ਅਲੱਗ ਟੀਮਾਂ ਨੇ ਵਾਰੀ-ਵਾਰੀ ਨਾਲ ਪੁੱਛਗਿਛ ਕੀਤੀ।
ਸੀ. ਬੀ. ਆਈ. ਨੇ ਸਾਬਕਾ ਕਪਤਾਨ ਤੋਂ ਸਵਾਲ ਕੀਤਾ ਕਿ ਉਨ੍ਹਾਂ ਨੂੰ ਮ੍ਰਿਤਕ ਦੀ ਜਾਣਕਾਰੀ ਕਦੋਂ ਮਿਲੀ ਸੀ? ਉਨ੍ਹਾਂ ਨੇ ਸੂਚਨਾ ਮਿਲਣ ਤੋਂ ਬਾਅਦ ਐੱਸ. ਓ. ਨੂੰ ਕੀ ਨਿਰਦੇਸ਼ ਦਿੱਤੇ? ਕੀ ਉਸ ‘ਤੇ ਕਿਸੇ ਨੂੰ ਬਚਾਉਣ ਦਾ ਦਬਾਅ ਸੀ? ਵਿਧਾਇਕ ਦੇ ਭਰਾ ਅਤੁਲ ਸੇਂਗਰ ਦਾ ਨਾਮ ਐੱਫ. ਆਈ. ਆਰ. ਤੋਂ ਕਿਉਂ ਕੱਢਿਆ ਗਿਆ। ਸੀ. ਬੀ. ਆਈ. ਮਾਤਬਕ ਹਰ ਸਵਾਲ ਦੇ ਜਵਾਬ ‘ਚ ਸਾਬਕਾ ਐੱਸ. ਪੀ. ਉਨਾਵ ਨੇ ਪੁਲਸ ਦੇ ਹੇਠਾਂ ਅਫਸਰਾਂ ਅਤੇ ਪੁਲਸ ਕਰਮਚਾਰੀਆਂ ‘ਤੇ ਉਨ੍ਹਾਂ ਨੇ ਗੁੰਮਹਾਰ ਕਰਨ ਦਾ ਦੋਸ਼ ਲਗਾਇਆ।