ਲਖਨਊ—ਉਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਮੇਰਠ ਦੀ ਕਿਨੌਨੀ ਸ਼ੂਗਰ ਮਿੱਲ ‘ਚ ਹੋਏ ਅੱਗ ਹਾਦਸੇ ‘ਚ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੂੰ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2-2 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।
ਮੁੱਖਮੰਤਰੀ ਯੋਗੀ ਨੇ ਹਾਦਸੇ ‘ਚ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਏ ਜ਼ਖਮੀਆਂ ਲਈ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਖਮੀਆਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਏ ਜਾਣ ਦੇ ਵੀ ਨਿਰਦੇਸ਼ ਦਿੱਤੇ ਹਨ। ਮੇਰਠ ਥਾਣਾ ਖੇਤਰ ਦੇ ਕਿਨੌਨੀ ਸ਼ੂਗਰ ਮਿੱਲ ‘ਚ ਸ਼ਨੀਵਾਰ ਨੂੰ 3 ਧਮਾਕੇ ਹੋਏ। ਜਿਸ ਦੇ ਬਾਅਦ ਅੱਗ ਫੈਲਦੀ ਚਲੀ ਗਈ। ਦੇਖਦੇ ਹੀ ਦੇਖਦੇ ਅੱਗ ਨੇ ਸ਼ੂਗਰ ਮਿੱਲ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਵਿਸਫੋਟ ਇੰਨਾ ਤੇਜ਼ ਸੀ ਕਿ ਆਸਪਾਸ ਦੇ ਦਰਜ਼ਨੋਂ ਲੋਕ ਇਸ ‘ਚ ਝੁਲਸ ਗਏ। ਇਸ ਦੌਰਾਨ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ 2 ਝੁਲਸ ਗਏ।