ਸੋਨੀਪਤ — ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪਹਿਲੇ ਸਮਾਰਟ ਐਂਡ ਗ੍ਰੀਨ ਹਾਈਵੇਅ ‘ਪੂਰਬੀ ਪੈਰੀਫਿਰਲ ਐਕਸਪ੍ਰੈਸ ਵੇਅ ਦਾ ਉਦਘਾਟਨ ਕੀਤਾ। ਇਸ ਪ੍ਰੋਗ੍ਰਾਮ ਵਿਚ ਪ੍ਰਧਾਨ ਮੰਤਰੀ ਸਮੇਤ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਯੂ.ਪੀ. ਦੇ ਰਾਜਪਾਲ ਰਾਮ ਨਾਇਕ, ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ। ਇਹ ਹਾਈਵੇਅ ਹਰਿਆਣਾ ਦੇ ਪਲਵਲ ਦੇ ਨੇੜੇ ਦਿੱਲੀ ਦੇ ਕਿਲ੍ਹੇ ਨੂੰ ਦਿੱਲੀ ਨਾਲ ਜੋੜ ਦੇਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਲੀ-ਮੇਰਠ ਐਕਸਪ੍ਰੈੱਸ ਵੇਅ ਦਾ ਉਦਘਾਟਨ ਕੀਤਾ । ਦੇਸ਼ ਦੇ ਕਈ ਸੂਬਿਆਂ ਨੂੰ ਜੋੜਣ ਵਾਲੇ ਇਸ ਦਿੱਲੀ-ਮੇਰਠ ਐਕਸਪ੍ਰੈੱਸ ਵੇਅ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਿਜ਼ਾਮੁਦੀਨ ਬ੍ਰਿਜ ਤੋਂ ਰੋਡ ਸ਼ੋਅ ਦੁਆਰਾ ਦੇਸ਼ ਦੀ ਜਨਤਾ ਨਾਲ ਆਪਣੀ ਖੁਸ਼ੀ ਜ਼ਾਹਰ ਕੀਤੀ।
ਮੋਦੀ ਨੇ ਪੂਰੇ ਦਿੱਲੀ-ਮੇਰਠ ਐਕਸਪ੍ਰੈੱਸ ਵੇਅ ਦਾ ਖੁੱਲ੍ਹੀ ਜੀਪ ਵਿਚ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਵਾਹਨਾਂ ਦਾ ਵੱਡਾ ਕਾਫਲਾ ਸੀ।
ਦਿੱਲੀ-ਮੇਰਠ ਐਕਸਪ੍ਰੈੱਸ ਵੇਅ ਦਾ ਲਗਭਗ 9 ਕਿਲੋਮੀਟਰ ਦਾ ਪਹਿਲਾ ਪੜਾਅ ਹੈ। ਇਸ ‘ਤੇ 6 ਕਿਲੋਮੀਟਰ ਦੀ ਯਾਤਰਾ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਹੈਲੀਕਾਪਟਰ ਤੋਂ ਬਾਗਪਤ ਜਾਣਗੇ ਜਿਥੋਂ ਉਹ ਪੂਰਬੀ ਐਕਸਪ੍ਰੈੱਸ ਵੇਅ ਨੂੰ ਦੇਸ਼ ਵਾਸੀਆਂ ਨੂੰ ਸਮਰਪਤ ਕਰਨਗੇ।
ਦਿੱਲੀ-ਮੇਰਠ ਐਕਸਪ੍ਰੈੱਸ ਵੇਅ ‘ਤੇ ਦਿੱਲੀ ਤੋਂ ਡਾਸਨਾ ਵਿਚਕਾਰ ਕਰੀਬ 28 ਕਿਲੋਮੀਟਰ ਦੇ ਰਸਤੇ ‘ਤੇ ਇਕ ਸਾਈਕਲ ਟਰੈਕ ਬਣਾਇਆ ਗਿਆ ਹੈ। ਇਸ ਐਕਸਪ੍ਰੈੱਸ ਵੇਅ ਦੇ ਬਣ ਜਾਣ ਕਾਰਨ ਦਿੱਲੀ ਤੋਂ ਮੇਰਠ ਤੱਕ ਦੀ ਯਾਤਰਾ ‘ਚ ਲੱਗਣ ਵਾਲਾ ਸਮਾਂ 45 ਮਿੰਟ ਘੱਟ ਰਹਿ ਜਾਵੇਗਾ। ਹੁਣ ਤੱਕ ਯਾਤਰਾ ਲਈ ਢਾਈ ਘੰਟੇ ਦਾ ਸਮਾਂ ਲੱਗਦਾ ਸੀ। ਇਸ ਵਿਚ 27.74 ਕਿਲੋਮੀਟਰ ਹਿੱਸਾ 14 ਲੇਨ ਦਾ ਹੋਵੇਗਾ ਜਦੋਂਕਿ ਬਾਕੀ ਐਕਸਪ੍ਰੈੱਸ ਵੇਅ 6 ਲੇਨ ਦਾ ਹੋਵੇਗਾ। ਇਸ ਪ੍ਰੋਜੈਕਟ ਦੀ ਪੂਰੀ ਲੰਬਾਈ 82 ਕਿਲੋਮੀਟਰ ਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੋਨੀਪਤ ‘ਚ ਕੁੰਡਲੀ-ਗਾਜ਼ਿਆਬਾਦ-ਪਲਵਲ ਐਕਸਪ੍ਰੈੱਸ ਵੇਅ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ 11 ਵਜੇ ਕੇ.ਜੀ.ਪੀ. ‘ਤੇ ਸੋਨੀਪਤ ਦੇ ਬਾਰਡਰ ‘ਤੇ ਜਾਖੌਲੀ-ਪਬਸਰਾ ਪਿੰਡ ਕੋਲ ਬਣਾਏ ਗਏ ਹੈਲੀਪੈਡ ‘ਤੇ ਪਹੁੰਚਣਗੇ। ਪ੍ਰਧਾਨ ਮੰਤਰੀ ਵਲੋਂ ਕੀਤੇ ਜਾ ਰਹੇ ਇਸ ਉਦਘਾਟਨ ‘ਚ ਮਨੋਹਰ ਲਾਲ ਖੱਟੜ ਵੀ ਮੌਜੂਦ ਹੋਣਗੇ।
ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਸੋਨੀਪਤ ਡਿਜ਼ੀਟਲ ਆਰਟ ਗੈਲਰੀ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਕੇ.ਜੀ.ਪੀ. ਦੇ ਨਿਰਮਾਣ ਲਈ ਵਧੀਆ ਕਾਰਗੁਜ਼ਾਰੀ ਕਰਨ ਵਾਲੇ 62 ਲੋਕਾਂ ਨਾਲ ਫੋਟੋ ਖਿਚਵਾਉਣਗੇ। ਇਸ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਸੜਕ ਮਾਰਗ ਤੋਂ ਸਿੱਧੇ ਉੱਤਰ ਪ੍ਰਦੇਸ਼ ਦੇ ਖੇਕੜਾ ‘ਚ ਪਹੁੰਚਣਗੇ ਅਤੇ ਉਥੇ ਕੇ.ਜੀ.ਪੀ. ਐਕਸਪ੍ਰੈੱਸ ਵੇਅ ਦਾ ਉਦਘਾਟਨ ਕਰਨ ਤੋਂ ਬਾਅਦ ਜਨ ਸਭਾ ਨੂੰ ਸੰਬੋਧਨ ਕਰਨਗੇ।
5763 ਕਰੋੜ ਦੀ ਲਾਗਤ ਨਾਲ 500 ਦਿਨ ‘ਚ ਤਿਆਰ ਹੋਇਆ ਕੇ.ਜੀ.ਪੀ.
135 ਕਿਲੋਮੀਟਰ ਦਾ ਹਾਈਵੇ ਕੁੰਡਲੀ ਤੋਂ ਸ਼ੁਰੂ ਹੋ ਕੇ ਬਾਗਪਤ, ਗਾਜ਼ਿਆਬਾਦ ਅਤੇ ਪਲਵਲ ਤੱਕ ਜਾਵੇਗਾ। ਕੇ.ਜੀ.ਪੀ. ਐਕਸਪ੍ਰੈੱਸ ਵੇਅ 5763 ਕਰੋੜ ਦੀ ਲਾਗਤ ਨਾਲ ਸਿਰਫ 500 ਦਿਨਾਂ ਵਿਚ ਬਣ ਕੇ ਤਿਆਰ ਹੋਇਆ ਹੈ।