ਪੰਚਕੂਲਾ— ਸਾਧਵੀਆਂ ਨਾਲ ਯੌਨ ਸ਼ੋਸ਼ਣ ਮਾਮਲੇ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਡੇਰੇ ‘ਚ 400 ਸਾਧੂਆਂ ਨੂੰ ਨਾਪੁੰਨਸਕ ਬਣਾਉਣ ਦੇ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਮਾਮਲੇ ਨੇ ਰਾਮ ਰਹੀਮ ਦੇ ਹੱਕ ‘ਚ ਦਿੱਤੇ 122 ਸਾਧੂਆਂ ਦੇ ਬਿਆਨਾਂ ਨੂੰ ਵੀ ਸਬੂਤ ਦੇ ਤੌਰ ‘ਤੇ ਸ਼ਾਮਲ ਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਰਾਹ ਰਹੀਮ ਨੇ ਹੇਠਲੀ ਅਦਾਲਤ ‘ਚ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਹਾਈਕੋਰਟ ‘ਚ ਦਾਇਰ ਕੀਤੀ ਸੀ।
ਜ਼ਿਕਰਯੋਗ ਹੈ ਰਿ ਫਤਿਹਬਾਦ ਦੇ ਕਸਬੇ ਟੋਹਾਨਾ ਦੇ ਰਹਿਣ ਵਾਲੇ ਹੰਸਰਾਜ ਚੌਹਾਨ ਜੋ ਡੇਰਾ ਸੱਚਾ ਸੌਦਾ ‘ਚ ਬਤੌਰ ਸਾਧੂ ਰਿਹਾ। ਉਸ ਨੇ 17 ਜੁਲਾਈ 2012 ਨੂੰ ਹਾਈਕੋਰਟ ‘ਚ ਜਾਂਚਿਕਾ ਦਾਇਰ ਕਰਕੇ ਡੇਰਾ ਮੁੱਖ ‘ਤੇ ਡੇਰੇ ਦੇ 200 ਸਾਧੂਆਂ ਨੂੰ ਨਾਪੁੰਨਸਕ ਬਣਾਏ ਜਾਣ ਦਾ ਦੋਸ਼ ਲਗਾਇਆ ਸੀ।
ਚੌਹਾਨ ਨੇ ਦੋਸ਼ ਲਗਾਇਆ ਸੀ ਕਿ ਡੇਰਾ ਮੁੱਖੀ ਦੇ ਇਸ਼ਾਰੇ ‘ਤੇ ਡੇਰਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਸਾਧੂਆਂ ਨੂੰ ਨਾਪੁੰਨਸਕ ਬਣਾਉਂਦੀ ਸੀ ਅਤੇ ਭਗਵਾਨ ਦੇ ਦਰਸ਼ਨ ਹੋਣ ਦੀ ਗੱਲ ਕਹੀ ਜਾਂਦੀ ਸੀ। ਚੌਹਾਨ ਨੇ ਕੋਰਟ ‘ਚ 166 ਸਾਧੂਆਂ ਦੇ ਨਾਮ ਸਮੇਤ ਵੇਰਵਾ ਵੀ ਪੇਸ਼ ਕੀਤਾ ਸੀ, ਜਿਸ ‘ਚੇ ਰਹੀਮ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ, ਇਨ੍ਹਾਂ ‘ਚ 122 ਸਾਧੂਆਂ ਨੇ ਉਸ ਦੇ ਹੱਕ ‘ਚ ਬਿਆਨ ਦਿੱਤੇ ਹਨ। ਉਨ੍ਹਾਂ ਨੂੰ ਵੀ ਇਸ ਮਾਮਲੇ ‘ਚ ਸਬੂਤ ਦੇ ਤੌਰ ‘ਤੇ ਸ਼ਾਮਿਲ ਕੀਤਾ ਜਾਵੇ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਹੈ।