ਚੰਡੀਗੜ – ਲੱਖਾਂ ਹੀ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਮੁੱਹਈਆ ਕਰਵਾਉਣ ਵਿੱਚ ਅਸਫਲ ਰਹਿ ਕੇ ਉਹਨਾਂ ਦਾ ਭਵਿੱਖ ਤਬਾਹ ਕਰਨ ਵਾਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਉੱਪਰ ਅੱਜ ਵਿਰੋਧੀ ਧਿਰ ਦੇ ਨੇਤਾ ਖਹਿਰਾ ਖੂਬ ਵਰੇ। ਖਹਿਰਾ ਨੇ ਕਿਹਾ ਕਿ ਜਦੋਂ ਦੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਵਾਗਡੋਰ ਸੰਭਾਲੀ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮੁੱਦਾ ਜਿਉਂ ਦਾ ਤਿਉਂ ਬਰਕਰਾਰ ਹੈ।
ਖਹਿਰਾ ਨੇ ਕਿਹਾ ਕਿ ਗਰੀਬ ਐਸ.ਸੀ ਵਿਦਿਆਰਥੀਆਂ ਲਈ ਆਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਕੇਂਦਰ ਸਰਕਾਰ ਦੀ ਗਰਾਂਟ ਨੂੰ ਢੁੱਕਵੇਂ ਤਰੀਕੇ ਨਾਲ ਇਸਤੇਮਾਲ ਕਰਨ ਵਿੱਚ ਪੰਜਾਬ ਬੁਰੀ ਤਰਾਂ ਨਾਲ ਡਿਫਾਲਟਰ ਸਾਬਿਤ ਹੋਇਆ ਹੈ। ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਭਾਂਵੇ ਕੇਂਦਰ ਸਰਕਾਰ ਨੇ ਪੰਜਾਬ ਦੇ ਐਸ.ਸੀ ਵਿਦਿਆਰਥੀਆਂ ਲਈ ਪਿਛਲੇ ਅਕੈਡਮਿਕ ਸਾਲ ਵਾਸਤੇ ਪਸਟ ਮੈਟ੍ਰਿਕ ਸਕਾਲਰਸ਼ਿਪ ਤਹਿਤ ਲਗਭਗ ੧੧੫ ਕਰੋੜ ਰੁਪਏ ਦ ਿਗਰਾਂਟ ਜਾਰੀ ਕੀਤੀ ਸੀ ਪਰੰਤੂ ਪੰਜਾਬ ਸਰਕਾਰ ਇਸ ਦਾ ਫਾਇਦਾ ਗਰੀਬ ਤਬਕੇ ਦੇ ਵਿਦਿਆਰਥੀਆਂ ਤੱਕ ਪਹੁੰਚਾਉਣ ਵਿੱਚ ਪੂਰੀ ਤਰਾਂ ਨਾਲ ਫੇਲ ਹੋ ਚੁੱਕੀ ਹੈ ਜਿਸ ਨਾਲ ਕਿ ਉਹਾਂਂ ਦਾ ਭਵਿੱਖ ਖਤਰੇ ਵਿੱਚ ਹੈ।
ਆਰ.ਟੀ.ਆਈ ਜਾਣਕਾਰੀ ਰਿਲੀਜ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਵਿੱਤੀ ਵਰੇ ੨੦੧੭-੧੮ ਦੋਰਾਨ ੧੧੫ ਕਰੋੜ ਰੁਪਏ ਦੀ ਰਾਸ਼ੀ ਗਰਾਂਟ ਵਜੋਂ ਪ੍ਰਾਪਤ ਹੋਏ ਜਿਹਨਾਂ ਵਿੱਚੋਂ ਕਿ ਸਿਰਫ ੨੧੬੫ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਿੱਤੀ ਗਈ ਅਤੇ ੨੮੮੬੫੧ ਵਿਦਿਆਰਥੀਆਂ ਇਸ ਤੋਂ ਵਾਝੇ ਰਹਿ ਗਏ, ਜੋ ਕਿ ਸਪੱਸ਼ਟ ਤੋਰ ਉੱਪਰ ਦਿਖਾਉਂਦਾ ਹੈ ਕਿ ਗਰੀਬ ਵਿਦਿਆਰਥੀਆਂ ਨੂੰ ਉਹਨਾਂ ਦੇ ਹੱਕਾਂ ਤੋਂ ਇਨਕਾਰੀ ਹੋਇਆ ਜਾ ਰਿਹਾ ਹੈ।
ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਿੱਜੀ ਕਾਲਜਾਂ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਗਰਾਂਟ ਦੀ ਦੁਰਵਰਤੋਂ ਕੀਤੇ ਜਾਣ ਦੇ ਬਹਾਨੇ ਉਕਤ ਗਰਾਂਟ ਦੇ ਆਡਿਟ ਕੀਤੇ ਜਾਣ ਦੇ ਹੁਕਮ ਦਿੱਤੇ ਸਨ ਜੋ ਕਿ ਅੱਜ ਤੱਕ ਵੀ ਪੂਰਾ ਨਹੀਂ ਹੋ ਸਕਿਆ। ਖਹਿਰਾ ਨੇ ਕਿਹਾ ਕਿ ਉਲਟਾ ਸੋਸ਼ਲ ਵੈਲਫੇਅਰ ਮੰਤਰੀ ਨੇ ਉਕਤ ੧੧੫ ਕਰੋੜ ਰੁਪਏ ਦੀ ਗਰਾਂਟ ਸੂਬੇ ਦੇ ਸਰਕਾਰੀ ਕਾਲਜਾਂ ਨੂੰ ਜਾਰੀ ਕਰ ਦਿੱਤੀ।ਖਹਿਰਾ ਨੇ ਕਿਹਾ ਕਿ ਇਸ ਗਲਤ ਫੈਸਲੇ ਕਾਰਨ ਪੰਜਾਬ ਦੇ ਸਾਰੇ ਨਿੱਜੀ ਜਾਲਕਾਂ ਦੀਆਂ ਮੈਨਜਮੈਂਟ ਕਮੇਟੀਆਂ ਨੇ ਫੈਸਲਾ ਕੀਤਾ ਹੈ ਕਿ ਐਸ.ਸੀ ਵਿਦਿਆਰਥੀਆਂ ਨੂੰ ਅਗਾਮੀ ਅਕੈਡਮਿਕ ਸੈਸ਼ਨ ਲਈ ਦਾਖਲਾ ਨਾ ਦਿੱਤਾ ਜਾਵੇ।
ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਹੋਰਨਾਂ ਸ਼ਬਦਾਂ ਵਿੱਚ ਐਸ.ਸੀ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਫਾਇਦਾ ਦੇਣ ਤੋਂ ਇਨਕਾਰੀ ਹੋ ਕੇ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ ਉਹਨਾਂ ਦਾ ਭਵਿੱਖ ਖਤਰੇ ਵਿੱਚ ਪਾ ਰਹੇ ਹਨ ਬਲਕਿ ਪੰਜਾਬ ਦੇ ਅੱਤ ਗਰੀਬ ਬੱਚਿਆਂ ਨੂੰ ਕੁਆਲਿਟੀ ਸਿੱਖਿਆ ਦੇਣ ਤੋਂ ਵੀ ਇਨਕਾਰੀ ਹੋ ਰਹੇ ਹਨ।
ਪਿਛਲੇ ਸਾਲਾਂ ਦੋਰਾਨ ਗਰਾਂਟ ਦੀ ਹੋਈ ਦੁਰਵਰਤੋਂ ਦੀ ਗਰਾਂਟ ਵਿੱਚ ਇੰਨਾ ਸਮਾਂ ਲਗਾਏ ਜਾਣ ਕਾਰਨ ਸੂਬਾ ਸਰਕਾਰ ਉੱਪਰ ਖਹਿਰਾ ਖੂਬ ਵਰੇ ਕਿਉਂਕਿ ਆਡਿਟ ਦਾ ਇੱਕ ਸਾਲ ਤੋਂ ਵੀ ਜਿਆਦਾ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਦੋਸ਼ੀ ਨਹੀਂ ਪਾਇਆ ਗਿਆ ਹੈ। ਖਹਿਰਾ ਨੇ ਕਿਹਾ ਕਿ ਅਨੇਕਾਂ ਅਧਿਆਪਕ ਸੰਸਥਾਵਾਂ ਨੇ ਉਹਨਾਂ ਕੋਲ ਸ਼ਿਕਾਇਤ ਕੀਤੀ ਹੈ ਕਿ ਉਹ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਪੜਾ ਨਹੀਂ ਪਾ ਰਹੇ ਹਨ ਕਿਉਂਕਿ ਉਹਨਾਂ ਦੀ ਡਿਊਟੀ ਪਿਛਲੇ ਇੱਕ ਸਾਲ ਤੋਂ ਆਡਿਟ ਕਰਨ ਉੱਪਰ ਲਗਾਈ ਹੋਈ ਹੈ ਜਿਸ ਦੇ ਨਤੀਜੇ ਵਜੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਡਿੱਗ ਰਿਹਾ ਹੈ।
ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਉਹ ਮਾਮਲੇ ਵਿੱਚ ਨਿੱਜੀ ਤੋਰ ਉੱਪਰ ਦਖਲ ਦੇਣ ਅਤੇ ਪਿਛਲੇ ਸਾਲਾਂ ਦੋਰਾਨ ਐਸ.ਸੀ. ਵਿਦਿਆਰਥੀਆਂ ਦੀ ਫੀਸ ਨਾ ਮਿਲਣ ਕਾਰਨ ਐਸ.ਸੀ ਵਿਦਆਿਰਥੀਆਂ ਨੂੰ ਪ੍ਰਾਈਵੇਟ ਕਾਲਜਾਂ ਵੱਲੋਂ ਦਾਖਲਾ ਦੇਣ ਤੋਂ ਇਨਕਾਰੀ ਹੋਣ ਦੇ ਮਸਲੇ ਦਾ ਹੱਲ ਕਰਨ। ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਇਹ ਪੰਜਾਬ ਦੇ ਦਲਿਤਾਂ ਨਾਲ ਕੀਤਾ ਗਿਆ ਭਾਰੀ ਵਿਤਕਰਾ ਹੈ ਜੋ ਕਿ ਕਿਸੇ ਵੀ ਕੀਮਤ ਉੱਪਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਉਮੀਦ ਜਤਾਈ ਕਿ ਸਰਕਾਰ ਆਪਣੀ ਡੂੰਘੀ ਨੀੰਦ ਵਿੱਚੋਂ ਜਾਗੇਗੀ ਅਤੇ ਇਸ ਗੰਭੀਰ ਮਸਲੇ ਦਾ ਹੱਲ ਕਰੇਗੀ।