ਪਟਿਆਲਾ : ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਅੱਜ ਸਵੇਰੇ 9:25 ‘ਤੇ ਵਿਭਾਗ ਦੇ ਪਟਿਆਲਾ ਸਥਿਤ ਹੈਡ ਆਫਿਸ ‘ਤੇ ਛਾਪਾ ਮਾਰਿਆ। ਉਨ੍ਹਾਂ ਵਿਭਾਗ ਦੀ ਹਰ ਫਲੋਰ ਦੀ ਚੈਕਿੰਗ ਕੀਤੀ ਅਤੇ ਖੁਦ ਕਮਰਿਆਂ ਵਿਚ ਜਾ ਕੇ ਕਰਮਚਾਰੀਆਂ ਦੀ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਸਮੁੱਚੇ ਹਾਜ਼ਰੀ ਰਜਿਸਟਰ ਆਪਣੇ ਕਬਜ਼ੇ ਵਿਚ ਲੈ ਲਏ। ਵੱਡੀ ਗਿਣਤੀ ਵਿਚ ਕਰਮਚਾਰੀ ਗੈਰ ਹਾਜ਼ਰ ਮਿਲੇ। ਇਸ ਤੋਂ ਬਾਅਦ ਮੰਤਰੀ ਨੇ ਵਿਭਾਗ ਦੇ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਦੇ ਨਾਲ ਨਾਲ ਵਿਭਾਗ ਦੀ ਬਿਹਤਰੀ ਲਈ ਉਨ੍ਹਾਂ ਦੇ ਸੁਝਾਅ ਮੰਗੇ।
ਮੁਲਾਜ਼ਮਾਂ ਨੇ ਕਿਹਾ ਕਿ ਪਟਿਆਲਾ ਵਿਭਾਗ ਦਾ ਹੈਡ ਆਫਿਸ ਹੈ, ਲਿਹਾਜਾ ਚੀਫ ਇੰਜੀਨੀਅਰਾਂ ਦਾ ਇਥੇ ਬੈਠਣਾ ਜ਼ਰੂਰੀ ਹੈ ਪਰ ਮੌਜੂਦਾ ਸਮੇਂ ਚੀਫ ਇੰਜੀਨੀਅਰ ਇਥੇ ਨਹੀਂ ਬੈਠਦੇ, ਜਿਸ ਕਰਕੇ ਕਰਮਚਾਰੀਆਂ ਨੂੰ ਡਾਕ ਕਢਵਾਉਣ ਲਈ ਚੰਡੀਗੜ੍ਹ ਜਾਣਾ ਪੈਂਦਾ ਹੈ। ਮੰਤਰੀ ਨੇ ਕਿਹਾ ਕਿ ਉਹ ਚੀਫ ਇੰਜੀਨੀਅਰਾਂ
ਦਾ ਇਥੇ ਬੈਠਣਾ ਯਕੀਨੀ ਬਣਾਉਣਗੇ।