ਨਵੀਂ ਦਿੱਲੀ — ਸੀ. ਬੀ. ਐੱਸ.ਈ. ਬੋਰਡ ਵਲੋਂ 10ਵੀਂ ਦੇ ਨਤੀਜੇ ਦਾ ਐਲਾਨ ਹੋ ਚੁੱਕਾ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਅਧਿਕਾਰਿਕ ਵੈੱਬਸਾਈਟ cbseresults.nic.in ਤੇ cbse.nic.in ਜਾਰੀ ਰਿਜ਼ਰਲਟ ਚੈੱਕ ਕਰ ਸਕਦੇ ਹੋ। ਇਸ ਵਾਰ ਦੇ ਨਤੀਜਿਆਂ ‘ਚ 4 ਵਿਦਿਆਰਥੀਆਂ ਨੇ 500 ‘ਚੋਂ 499 ਅੰਕ ਪ੍ਰਾਪਤ ਕਰਕੇ ਟਾਪ ਕੀਤਾ।
ਇਸ ਸਾਲ 10ਵੀਂ ਦੀ ਪ੍ਰੀਖਿਆ ਦਾ ਆਯੋਜਨ ਇਸ ਸਾਲ 5 ਮਾਰਚ ਤੋਂ 12 ਅਪ੍ਰੈਲ, 2018 ਤਕ ਦੇਸ਼ ਭਰ ‘ਚ 4,453 ਪ੍ਰੀਖਿਆ ਕੇਂਦਰਾਂ ‘ਚ ਹੋਇਆ ਸੀ। ਵਿਦੇਸ਼ ‘ਚ 10ਵੀਂ ਜਮਾਤ ਦੇ ਕੁੱਲ 78 ਪ੍ਰੀਖਿਆ ਕੇਂਦਰ ਸਨ। ਇਸ ਵਾਰ ਕੁੱਲ 16,38,428 ਵਿਦਿਆਰਥੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ‘ਚੋਂ ਲੜਕੀਆਂ ਦੀ ਗਿਣਤੀ 6,71,103 ਤੇ ਲੜਕਿਆਂ ਦੀ ਗਿਣਤੀ 9,67,325 ਸੀ। ਜ਼ਿਕਰਯੋਗ ਹੈ ਕਿ 2017 ‘ਚ ਦਸਵੀਂ ਦੇ ਨਤੀਜੇ 90.95 ਫੀਸਦੀ ਰਹੇ ਸਨ। ਜਦੋਂਕਿ ਇਸ ਵਾਰ ਨਤੀਜੇ 86.70 ਫੀਸਦੀ ਰਹੇ ਹਨ।