ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਮਲੇਸ਼ੀਆ, ਸਿੰਗਾਪੁਰ ਅਤੇ ਇੰਡੋਨੇਸ਼ੀਆ ਦੇ ਦੌਰੇ ‘ਤੇ ਰਵਾਨਾ ਹੋ ਗਏ ਹਨ। ਉਨ੍ਹਾਂ ਦਾ ਇਹ ਪੰਜ ਦਿਨੀਂ ਦੌਰਾ ਦੋ ਜੂਨ ਨੂੰ ਖਤਮ ਹੋਵੇਗਾ। ਮੋਦੀ 1 ਜੂਨ ਨੂੰ ਸਿੰਗਾਪੁਰ ‘ਚ ਐਨੁਅਲ ਸਿਕਊਰਿਟੀ ਮੀਟ ਸ਼ਾਂਗਰੀ-ਲਾਅ ਡਾਇਲਾਗ ‘ਚ ਸੰਬੋਧਨ ਕਰਨਗੇ। ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਭਾਰਤੀ ਪੀ.ਐਮ ਨੂੰ ਸੰਮੇਲਨ ‘ਚ ਸੰਬੋਧਨ ਲਈ ਬੁਲਾਇਆ ਗਿਆ ਹੈ।
ਯਾਤਰਾ ਤੋਂ ਪਹਿਲਾਂ ਪੀ.ਐਮ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਦੇਸ਼ਾਂ ਦੇ ਨਾਲ ਭਾਰਤ ਦੇ ਮਜ਼ਬੂਤ ਸੰਬੰਧ ਹਨ। ਮੋਦੀ ਨੇ ਫੇਸਬੁੱਕ ਪੇਜ਼ ‘ਤੇ ਜਾਰੀ ਬਿਆਨ ‘ਚ ਕਿਹਾ ਕਿ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਦੇ ਸੱਦੇ ‘ਤੇ ਉਹ ਜਾ ਰਹੇ ਹਨ। ਪ੍ਰਧਾਨਮੰਤਰੀ ਦੇ ਰੂਪ ‘ਚ ਇਹ ਮੇਰੀ ਪਹਿਲੀ ਇੰਡੋਨੇਸ਼ੀਆ ਯਾਤਰਾ ਹੈ। 31 ਮਈ ਨੂੰ ਸਿੰਗਾਪੁਰ ਜਾਂਦੇ ਸਮੇਂ ਥੋੜੇ ਸਮੇਂ ਲਈ ਮਲੇਸ਼ੀਆ ‘ਚ ਰੁਕਣਗੇ, ਜਿੱਥੇ ਪ੍ਰਧਾਨਮੰਤਰੀ ਮਹਾਤਿਰ ਮੁਹੰਮਦ ਨਾਲ ਮੁਲਾਕਾਤ ਕਰਨਗੇ।
ਉਹ 1 ਜੂਨ ਨੂੰ ਸਿੰਗਾਪੁਰ ਦੀ ਰਾਸ਼ਟਰਪਤੀ ਹਲੀਮਾ ਯਾਕੂਬ ਨਾਲ ਮਿਲਣਗੇ ਅਤੇ ਉਸ ਦੇ ਬਾਅਦ ਪੀ.ਐਮ ਲੀ ਸਿਅਨ ਲੂੰਗ ਨਾਲ ਸਿਖ਼ਰ ਸੰਮੇਲਨ ਕਰਨਗੇ। ਇਸ ਦੇ ਬਾਅਦ ਸੰਗਰੀ ਲਾਅ ਵਾਰਤਾ ‘ਚ ਮੁੱਖ ਭਾਸ਼ਣ ਦੇਣਗੇ।