ਮੰਤਰੀ ਨੇ ਚੌਲ ਮਿੱਲਰਾਂ ਦੀਆਂ ਕੇਂਦਰ ਨਾਲ ਜੁੜੀਆਂ ਮੰਗਾਂ ਨੂੰ ਉਠਾਉਣ ਦਾ ਦਿੱਤਾ ਭਰੋਸਾ
ਕਿਹਾ, ਸੂਬੇ ਦੇ ਮਸਲਿਆਂ ਤੇ ਮਿਤੀਬੱਧ ਤਰੀਕੇ ਨਾਲ ਕੀਤੀ ਜਾਵੇਗੀ ਕਾਰਵਾਈ
ਚੰਡੀਗੜ : ਸਮੂਹ ਚੌਲ ਮਿੱਲ ਐਸੋਸਿਏਸ਼ਨਾਂ ਨੇ ਅੱਜ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨਾਲ ਮੁਲਾਕਾਤ ਕਿੱਤੀ। ਜਿਸ ਦੌਰਾਨ ਸ੍ਰੀ ਆਸ਼ੂ ਨੇ ਐਸੋਸਿਏਸ਼ਨ ਵੱਲੋਂ ਰੱਖੇ ਗਏ ਸਾਰੇ ਲੰਬਿਤ ਮੁੱਦਿਆਂ ਉਤੇ ਵਿਚਾਰ ਕੀਤਾ ਗਿਆ। ਬੈਠਕ ਵਿੱਚ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ, ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਿਲ ਹੋਏ।
ਇਸ ਦੌਰਾਨ ਚੌਲ ਮਿੱਲਰਾਂ ਵੱਲੋਂ ਉਠਾਈਆਂ ਗਈਆਂ ਅਜਿਹੀਆਂ ਮੰਗਾਂ ਜਿਨ•ਾਂ ਦਾ ਭਾਰਤ ਸਰਕਾਰ ਜਾਂ ਭਾਰਤ ਖੁਰਾਕ ਨਿਗਮ ਨਾਲ ਸਬੰਧ ਹੈ ‘ਤੇ ਸ੍ਰੀ ਆਸ਼ੂ ਨੇ ਭਰੋਸਾ ਦਿੱਤਾ ਕਿ ਇਨਾ ਮੰਗਾਂ ਤੇ ਪੰਜਾਬ ਸਰਕਾਰ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਭਾਰਤ ਸਰਕਾਰ ਅੱਗੇ ਮਿੱਲਰਾਂ ਦੇ ਹੱਕ ਵਿੱਚ ਮਾਮਲਾ ਉਠਾਇਆ ਜਾਵੇਗਾ। ਇਸ ਤੋਂ ਇਲਾਵਾ ਮਾਣਯੋਗ ਮੰਤਰੀ ਨੇ ਉਨਾ ਮੰਗਾਂ ਦੇ ਹੱਲ ਦਾ ਵੀ ਭਰੋਸਾ ਦਿਵਾਇਆ ਜਿਨਾ ਦਾ ਸਬੰਧ ਰਾਜ ਸਰਕਾਰ ਤੇ ਉਸਦੀਆਂ ਖਰੀਦ ਏਜੰਸੀਆਂ ਨਾਲ ਹੈ। ਉਨਾ ਨੇ ਕਿਹਾ ਕਿ ਉਨਾ ਦੀਆਂ ਮੰਗਾਂ ਉÎੱਤੇ ਮਿਤੀਬੱਧ ਤਰੀਕੇ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ। ਅੰਤ ਵਿੱਚ ਚੌਲ ਮਿੱਲ ਐਸੋਸਿਏਸ਼ਨਾਂ ਨੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਹੋਈ ਇਸ ਮੁਲਾਕਾਤ ਤੇ ਸੰਤੁਸ਼ਟੀ ਜ਼ਾਹਿਰ ਕਰਦੇ ਹੋਏ ਉਨਾਂ ਦਾ ਧੰਨਵਾਦ ਕੀਤਾ।