ਦਿਲਜੀਤ ਦੋਸਾਂਝ
ਪੰਜਾਬੀ ਫਿਲਮਾਂ ਦੇ ਸੁਪਰਸਟਾਰ ਅਤੇ ਗਾਇਕ ਦਿਲਜੀਤ ਦੋਸਾਂਝ ਹਾਕੀ ਦੇ ਦਿੱਗਜ਼ ਖਿਡਾਰੀ ਸੰਦੀਪ ਸਿੰਘ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਅਸਲ ‘ਚ ਸੰਦੀਪ ਸਿੰਘ ‘ਤੇ ਇਕ ਬਾਇਓਪਿਕ ਬਣਨ ਜਾ ਰਹੀ ਹੈ ਇਸ ਫਿਲਮ ਨੂੰ ਬਣਾਉਣ ਦਾ ਐਲਾਨ ਕਾਫ਼ੀ ਸਮਾਂ ਪਹਿਲਾਂ ਹੋ ਗਿਆ ਸੀ ਹੁਣ ਦਿਲਜੀਤ ਨੇ ਇਸ ਫਿਲਮ ਦਾ ਨਵਾਂ ਪੋਸਟਰ ਆਪਣੇ ਯੂਕੇ ਟੂਰ ਦੌਰਾਨ ਰਿਲੀਜ਼ ਕੀਤਾ ਹੈ। ਇਸ ਫਿਲਮ ਦਾ ਨਾਂ ‘ਸੂਰਮਾ’ ਰੱਖਿਆ ਗਿਆ ਹੈ ਅਤੇ ਇਸ ਤੋਂ ਪਹਿਲਾਂ ਵੀ ਇਸ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਜਾ ਚੁੱਕਾ ਹੈ। ਅਸਲ ‘ਚ ਦਿਲਜੀਤ ਫਿਲਮ ਦੀ ਪ੍ਰਮੋਸ਼ਨ ‘ਚ ਕੋਈ ਕਮੀ ਨਹੀਂ ਛੱਡਣਾ ਚਾਹੁੰਦਾ ਹੈ। ਉਹ ਇਸ ਲਈ ਖ਼ਾਸ ਤਿਆਰੀ ਵੀ ਕਰ ਰਿਹਾ ਹੈ। ਦਿਲਜੀਤ ਨੇ ਬਰਮਿੰਘਮ ‘ਚ ਆਪਣੇ ਸੋਲਡ-ਆਊਟ ਸ਼ੋਅ ਦੌਰਾਨ ਫਿਲਮ ਦਾ ਜੋ ਨਵਾਂ ਪੋਸਟਰ ਸਾਰਿਆਂ ਨਾਲ ਸਾਂਝਾ ਕੀਤਾ ਹੈ। ਇਸ ਪੋਸਟਰ ‘ਚ ਸੰਦੀਪ ਦੇ ਜੀਵਨ ਨਾਲ ਜੁੜੇ ਦੋ ਵੱਖ-ਵੱਖ ਪੱਖਾਂ ਨੂੰ ਵਿਖਾਇਆ ਗਿਆ ਹੈ। ਇਕ ਉਸ ਸਮੇਂ ਦਾ ਜਦ ਸੰਦੀਪ ਦੇ ਸੱਟ ਲੱਗੀ ਸੀ ਅਤੇ ਦੂਜਾ ਗਰਾਊਂਡ ਸਮੇਂ ਦਾ। ਸੰਦੀਪ ਸਿੰਘ ਹਾਕੀ ਦੇ ਵਧੀਆ ਖਿਡਾਰੀ ਹਨ ਅਤੇ ਉਹ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਵੀ ਰਹਿ ਚੁੱਕੇ ਹਨ। ਸੰਦੀਪ ਨੂੰ ਦੁਨੀਆ ਦੇ ਸਭ ਤੋਂ ਖ਼ਤਰਨਾਕ ਡਰੈਗ-ਫਿਲਕਰ ‘ਚੋਂ ਇਕ ਮੰਨਿਆ ਜਾਂਦਾ ਹੈ ਅਤੇ ਇਸ ਦੇ ਨਾਲ ਉਨ੍ਹਾਂ ਨੇ
ਭਾਰਤ ਦੀ ਹਾਕੀ ਟੀਮ ਨੂੰ ਕੁਝ ਅਜਿਹੇ ਸੁਨਹਿਰੀ ਪਲ ਦਿੱਤੇ ਹਨ ਜਿਨ੍ਹਾਂ ਨੂੰ ਭੁੱਲਣਾ ਆਸਾਨ ਨਹੀਂ ਹੈ। ਸ਼ਾਦ ਅਲੀ ਦੁਆਰਾ ਨਿਰਦੇਸ਼ਤ ਇਸ ਫਿਲਮ ‘ਚ ਦਿਲਜੀਤ ਦੋਸਾਂਝ ਅਤੇ ਤਾਪਸੀ ਪੰਨੂ ਮੁੱਖ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ।
ਫਿਲਮ ‘ਸੂਰਮਾ’ ਇਸ ਸਾਲ 13 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਤੋਂ ਇਲਾਵਾ ਦਿਲਜੀਤ ਦੋਸਾਂਝ ਫਿਲਮ ‘ਅਰਜੁਨ ਪਟਿਆਲਾ’ ‘ਚ ਵੀ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ‘ਚ ਵੀ ਉਹ ਬਾਲੀਵੁੱਡ ਦੀ ਅਭਿਨੇਤਰੀ ਕ੍ਰਿਤੀ ਸੈਨਨ ਨਾਲ ਜੋੜੀ ‘ਚ ਨਜ਼ਰ ਆਉਣਗੇ। ਹਾਲ ਹੀ ‘ਚ ਇਸ ਫਿਲਮ ਦਾ ਵੀ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਹ ਫਿਲਮ ਵੀ ਇਸੇ ਸਾਲ ਰਿਲੀਜ਼ ਹੋਵੇਗੀ। ੲ