ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਡੀ.ਜੀ.ਪੀ. ਐੈੱਸ.ਪੀ.ਵੈਦ ਨੇ ਘਾਟੀ ‘ਚ ਅੱਤਵਾਦੀਆਂ ਦੇ ਘਰਦਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨੌਜਵਾਨ ਬੱਚਿਆਂ ਨੂੰ ਹਿੰਸਾ ਦਾ ਰਸਤਾ ਛੱਡਣ ਦੀ ਅਪੀਲ ਕਰਨ। ਇਸ ਨਾਲ ਹੀ ਵੈਦ ਨੇ ਅੱਤਵਾਦ ਦਾ ਸਾਥ ਛੱਡਣ ਵਾਲਿਆਂ ਨੂੰ ਮੁੜ ਵਸੇਬੇ ਸਹਿਤ ਸਾਰੀ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦਾ ਵਾਅਦਾ ਵੀ ਕੀਤਾ ਹੈ।
ਪੁਲਸ ਜਨਰਲ ਡਾਇਰੈਕਟਰ ਨੇ ਟਵਿੱਟਰ ‘ਤੇ ਲਿਖਿਆ, ”ਅੱਜ ਇਕ ਵਾਰ ਫਿਰ ਮੈਂ ਪਰਿਵਾਰਾਂ ਨੂੰ ਅਪੀਲ ਕਰਦਾ ਹਾਂ ਕਿ ਜਿਨ੍ਹਾਂ ਦੇ ਬੱਚਿਆਂ ਨੇ ਗਲਤ ਰਸਤਾ ਅਪਣਾਇਆ, ਉਹ ਆਪਣੇ ਬੇਟਿਆਂ ਨੂੰ ਹਿੰਸਾ ਦਾ ਰਸਤਾ ਛੱਡ ਕੇ ਘਰ ਦੀ ਵਾਪਸੀ ਦੀ ਅਪੀਲ ਕਰਨ।” ਉਨ੍ਹਾਂ ਨੇ ਕਿਹਾ ਹੈ ਕਿ ਜੰਮੂ ਕਸ਼ਮੀਰ ਪੁਲਸ ਹਿੰਸਾ ਦਾ ਰਸਤਾ ਛੱਡਣ ਅਤੇ ਮੁੱਖ ਧਾਰਾ ‘ਚ ਘਰ ਵਾਪਸ ਆਉਣ ਵਾਲਿਆਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਏਗੀ।
ਡੀ.ਜੀ.ਪੀ. ਵੈਦ ਨੇ ਕਿਹਾ, ”ਜਾਨ ਦੇ ਨੁਕਸਾਨ ਨੂੰ ਦੇਖਣਾ ਕਾਫੀ ਬਦਕਿਸਮਤੀ ਅਤੇ ਦੁੱਖਦ ਹੋਵੇਗਾ। ਜੰਮੂ-ਕਸ਼ਮੀਰ ਪੁਲਸ ਮੁੜ-ਵਸੇਬੇ ਸਮੇਤ ਸਾਰੀ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦਾ ਵਾਅਦਾ ਕਰਦੀ ਹੈ।” ਡੀ.ਜੀ.ਪੀ. ਦੀ ਇਸ ਘੋਸ਼ਣਾ ਤੋਂ ਬਾਅਦ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਇਕ ਦਰਜਨ ਤੋਂ ਵਧ ਅੱਤਵਾਦੀਆਂ ਨੇ ਕਸ਼ਮੀਰ ‘ਚ ਆਪਣੇ ਹਥਿਆਰ ਛੱਡੇ ਹਨ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਪੁਲਸ ਦੀ ਘੋਸ਼ਣਾ ਤੋਂ ਬਾਅਦ ਕੀਤਾ ਗਿਆ, ਜਿਸ ‘ਚ ਉਸਨੇ ਭਾਰੀ ਮੁਕਾਬਲੇ ‘ਚ ਸਥਾਨਕ ਅੱਤਵਾਦੀਆਂ ਦੇ ਸਮਰਪਣ ਨੂੰ ਸਵੀਕਾਰ ਕਰਨ ਦੀ ਗੱਲ ਕੀਤੀ ਸੀ। ਇਨ੍ਹਾਂ ‘ਚ ਜ਼ਿਆਦਾਤਰ ਅੱਤਵਾਦੀ ਹਿੰਸਾ ਦਾ ਮਾਰਗ ਛੱਡ ਦੇਣ ਅਤੇ ਆਪਣੇ ਪਰਿਵਾਰ ਦੀਆਂ ਅਪੀਲਾਂ ਤੋਂ ਬਾਅਦ ਘਰ ਵਾਪਸ ਆਏ ਸਨ।