ਲੁਧਿਆਣਾ – ਪੰਜਾਬ ਵਿਚ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਨੌਜਵਾਨ ਲਗਾਤਾਰ ਆਪਣੀ ਜਾਨ ਤੋਂ ਹੱਥ ਧੋ ਰਹੇ ਹਨ। ਇਸ ਦੌਰਾਨ ਅੱਜ ਲੁਧਿਆਣਾ ਵਿਚ ਇੱਕ ਨੌਜਵਾਨ ਵਲੋਂ ਚਿੱਟੇ ਦੀ ਓਵਰਡੋਜ਼ ਨਾਲ ਕਿਸਾਨ ਦੇ ਪੁੱਤਰ ਕੁਲਜੀਤ ਸਿੰਘ ਦੀ ਮੌਤ ਹੋ ਗਈ। ਕੁਲਜੀਤ ਸਿੰਘ ਆਪਣੇ ਪਿਛੇ ਇਕ ਬੇਟਾ ਤੇ ਬੇਟੀ ਤੋਂ ਇਲਾਵਾ ਵਿਧਵਾ ਛੱਡ ਗਿਆ ਹੈ।