ਸ਼੍ਰੀਨਗਰ— ਜੰਮੂ ਕਸ਼ਮੀਰ ‘ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨਾਲ ਨਦੀਆਂ, ਨਾਲੇ ਅਤੇ ਹੋਰ ਜਲ ਸ੍ਰੋਤ ਹੱਦ ਤੋਂ ਵਧ ਭਰ ਗਏ ਹਨ, ਜਿਸ ਦੇ ਕਾਰਨ ਕਸ਼ਮੀਰ ਘਾਟੀ ‘ਚ ਸ਼ੁੱਕਰਵਾਰ ਨੂੰ ਹੜ੍ਹ ਦੀ ਸਥਿਤੀ ਘੋਸ਼ਿਤ ਕਰ ਦਿੱਤੀ ਗਈ ਹੈ। ਭਾਰੀ ਬਾਰਿਸ਼ ਅਤੇ ਖਰਾਬ ਮੌਸਮ ਕਾਰਨ ਪ੍ਰਸ਼ਾਸ਼ਨ ਨੇ ਅਮਰਨਾਥ ਯਾਤਰਾ ਮੁਲਤਵੀ ਕਰ ਦਿੱਤੀ ਹੈ। ਕਸ਼ਮੀਰ ਡਿਵੀਜ਼ਨ ‘ਚ ਸਾਰੇ ਸਕੂਲ ਵੀ ਸ਼ਨੀਵਾਰ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਰਾਜਪਾਲ ਐੈੱਨ.ਐੱਨ. ਵੋਹਰਾ ਨੇ ਰਾਜਭਵਨ ‘ਚ ਬੈਠਕ ਦੀ ਅਗਵਾਈ ਕਰਕੇ ਭਾਰੀ ਬਾਰਿਸ਼ ਤੋਂ ਬਾਅਦ ਕਸ਼ਮੀਰ ਦੀ ਸਥਿਤੀ ‘ਤੇ ਚਰਚਾ ਕੀਤੀ। ਸਿੰਚਾਈ ਅਤੇ ਹੜ੍ਹ ਕੰਟਰੋਲ ਦੇ ਮੁਖੀ ਇੰਜੀਨੀਅਰ ਐੈੱਮ.ਐੱਮ. ਸ਼ਾਹਨਵਾਜ ਨੇ ਇਕ ਬਿਆਨ ‘ਚ ਕਿਹਾ, ”ਜੇਹਲਮ ਨਦੀਂ ਅਨੰਤਨਾਗ ਜ਼ਿਲੇ ਦੇ ਸੰਗਮ ‘ਚ ਸ਼ੁੱਕਰਵਾਰ ਸ਼ਾਮ ਵਜੇ 21 ਫੁੱਟ ਦੇ ਹੜ੍ਹ ਐਲਾਨ ਦੇ ਪੱਧਰ ਨੂੰ ਪਾਰ ਕਰ ਗਈ ਹੈ।
ਉਨ੍ਹਾਂ ਨੇ ਕਿਹਾ, ”ਦੱਖਣੀ ਕਸ਼ਮੀਰ ਦੀ ਤਿਰਾਈ ‘ਚ ਰਹਿ ਰਹੇ ਲੋਕ, ਵਿਸ਼ੇਸ਼ ਰੂਪ ‘ਚ ਜੇਹਲਮ ਦਰਿਆ ਅਤੇ ਹੋਰ ਨਦੀਆਂ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।’ ਇਸ ਦੌਰਾਨ ਸ਼ੁੱਕਰਵਾਰ ਨੂੰ ਅਮਰਨਾਥ ਯਾਤਰਾ ਮੁਲਤਵੀ ਕਰ ਦਿੱਤੀ ਗਈ। ਕਿਸੇ ਤੀਰਥਯਾਤਰੀ ਨੂੰ ਜਾਂ ਤਾਂ ਉੱਤਰ ਕਸ਼ਮੀਰ ‘ਚ ਬਾਲਟਾਲ ਕੈਂਪਾਂ ਜਾਂ ਦੱਖਣੀ ਕਸ਼ਮੀਰ ਦੇ ਪਹਿਲਗਾਮ ਆਧਾਰ ਕੈਂਪਾਂ ‘ਚ ਅੱਗੇ ਨਾ ਜਾਣ ਲਈ ਕਿਹਾ ਗਿਆ ਹੈ।