ਮੁੰਬਈ— ਮੁੰਬਈ ਦੇ ਕੁਰਲਾ ਇਲਾਕੇ ‘ਚ ਹਲਾਵ ਪੁੱਲ ਨੇੜੇ ਬਣੀ ਤਿੰਨ ਮੰਜਲਾਂ ਇਮਾਰਤ ਦਾ ਇਕ ਹਿੱਸਾ ਡਿੱਗ ਗਿਆ। ਇਮਾਰਤ ‘ਚ ਹੋਏ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਫਾਇਰ ਬਿਗ੍ਰੇਡ ਦੀ ਗੱਡੀ ਮੌਕੇ ‘ਤੇ ਪੁੱਜ ਚੁੱਕੀ ਹੈ, ਇਹ ਦੇਖਿਆ ਜਾ ਰਿਹਾ ਹੈ ਕਿ ਕੋਈ ਇਮਾਰਤ ਦੇ ਮਲਬੇ ਹੇਠਾਂ ਦੱਬਿਆ ਹੈ ਜਾਂ ਨਹੀਂ। ਫਾਇਰ ਬਿਗ੍ਰੇਡ ਦੀ ਗੱਡੀ ਦਾ ਕਹਿਣਾ ਹੈ ਕਿ ਇਮਾਰਤ ਖਾਲੀ ਸੀ।
ਦੱਸਿਆ ਜਾ ਰਿਹਾ ਹੈ ਕਿ ਗਰਾਊਂਡ ਸਮੇਤ ਇਸ ਤਿੰਨ ਮੰਜਲਾਂ ਇਮਾਰਤ ਦਾ ਇਕ ਹਿੱਸਾ ਅਚਾਨਕ ਡਿੱਗ ਗਿਆ। ਜਿਸ ਤਰ੍ਹਾਂ ਇਮਾਰਤ ਦੇ ਟੁੱਟੇ ਹਿੱਸੇ ‘ਤੇ ਲੋਕਾਂ ਦੀ ਨਜ਼ਰ ਪਈ, ਲੋਕਾਂ ਨੇ ਬਚਾਅ ਦਲ ਨੂੰ ਫੋਨ ਕੀਤਾ। ਅਜੇ ਬਿਲਡਿੰਗ ‘ਚ ਬਚਾਅ ਕੰਮ ਚੱਲ ਰਿਹਾ ਹੈ।