ਪਟਨਾ— ਬਿਹਾਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਸੰਸਦ ਮੈਂਬਰ ਪੱਪੂ ਯਾਦਵ ਦੀ ਅਗਵਾਈ ਹੇਠਲੀ ਜਨ ਅਧਿਕਾਰ ਪਾਰਟੀ ਵਲੋਂ ਸ਼ਨੀਵਾਰ ਬਿਹਾਰ ਬੰਦ ਦੇ ਦਿੱਤੇ ਗਏ ਸੱਦੇ ਦੌਰਾਨ ਸੂਬੇ ‘ਚ ਕਈ ਥਾਈਂ ਆਮ ਜ਼ਿੰਦਗੀ ਪ੍ਰਭਾਵਿਤ ਹੋਈ। ਰਾਜਧਾਨੀ ਪਟਨਾ ‘ਚ ਪਾਰਟੀ ਵਰਕਰਾਂ ਨੇ ਸ਼ਰੇਆਮ ਬਦਅਮਨੀ ਫੈਲਾਈ। ਕਈ ਮੋਟਰ ਗੱਡੀਆਂ ਦੇ ਸ਼ੀਸ਼ ਤੋੜ ਦਿੱਤੇ ਤੇ ਭਾਰੀ ਹੰਗਾਮਾ ਕੀਤਾ। ਪਾਰਟੀ ਪ੍ਰਧਾਨ ਪੱਪੂ ਯਾਦਵ ਨੇ ਖੁਦ ਘੋੜੇ ‘ਤੇ ਸਵਾਰ ਹੋ ਕੇ ਸ਼ਹਿਰ ਦਾ ਚੱਕਰ ਲਾਇਆ। ਬੰਦ ਦੌਰਾਨ ਰੇਲ ਆਵਾਜਾਈ ‘ਤੇ ਮਾੜਾ ਅਸਰ ਪਿਆ ਅਤੇ ਪਾਰਟੀ ਵਰਕਰਾਂ ਨੇ ਜਬਰਦਸਤੀ ਦੁਕਾਨਾਂ ਬੰਦ ਕਰਵਾਈਆਂ।