ਨਵੀਂ ਦਿੱਲੀ— ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਨੀਅਰ ਨਾਗਰਿਕਾਂ ਲਈ ਅੱਜ ‘ਮੁੱਖ ਮੰਤਰੀ ਤੀਰਥਯਾਤਰਾ ਯੋਜਨਾ’ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਦੇ ਤਹਿਤ ਦਿੱਲੀ ਸਰਕਾਰ ਹਰ ਸਾਲ 77 ਹਜ਼ਾਰ ਤੀਰਥਯਾਤਰੀਆਂ ਦਾ ਖਰਚਾ ਕਰੇਗੀ। ਦਿੱਲੀ ਸਰਕਾਰ ਅਤੇ ਕੇਂਦਰ ਵਿਚਕਾਰ ਸੱਤਾ ਦੇ ਟਕਰਾਅ ਦੇ ਸੰਬੰਧ ‘ਚ ਸੁਪਰੀਮ ਕੋਰਟ ਦੇ ਹੁਕਮ ਦੇ ਕੁਝ ਦਿਨ ਬਾਅਦ ਮੁੱਖ ਮੰਤਰੀ ਨੇ ਡਿਪਟੀ ਗਵਰਨਰ ਅਨਿਲ ਬੈਜਲ ਦੇ ਸਾਰੇ ਇਤਰਾਜ਼ਾਂ ਨੂੰ ਰੱਦ ਕਰ ਦਿੱਤਾ ਹੈ। ਕੇਜਰੀਵਾਲ ਨੇ ਟਵੀਟ ਕੀਤਾ ਹੈ ਕਿ ਮੁੱਖ ਮੰਤਰੀ ਤੀਰਥਯਾਤਰਾ ਯੋਜਨਾ ਮਨਜ਼ੂਰ, ਸਾਰੇ ਇਤਰਾਜ਼ ਰੱਦ, ਇਸ ਯੋਜਨਾ ਦੇ ਤਹਿਤ ਦਿੱਲੀ ਦੇ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਆਉਣਗੇ।
ਸਰਕਾਰ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਚੁਣੇ ਹੋਏ ਲੋਕਾਂ ਨੂੰ 18 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਇਕ ਸਹਾਇਕ ਨੂੰ ਨਾਲ ਲੈ ਜਾਣ ਦੀ ਆਗਿਆ ਦਿੱਤੀ ਜਾਵੇਗੀ ਅਤੇ ਉਨ੍ਹਾਂ ਦਾ ਖਰਚ ਦਿੱਲੀ ਸਰਕਾਰ ਕਰੇਗੀ। ਜਾਣਕਾਰੀ ਮੁਤਾਬਕ ਦਿੱਲੀ ਦੇ 70 ਵਿਧਾਨ ਸਭਾ ਖੇਤਰਾਂ ਤੋਂ ਹਰ ਸਾਲ 1,100-1,100 ਸੀਨੀਅਰ ਨਾਗਰਿਕ ਤੀਰਥਯਾਤਰਾ ਕਰ ਸਕਣਗੇ।
ਸਰਕਾਰ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਤੀਰਥਯਾਤਰੀਆਂ ਦੀ ਮਿਆਦ ਤਿੰਨ ਦਿਨ ਦੋ ਰਾਤਾਂ ਦੀ ਹੋਵੇਗੀ। ਤੀਰਥਯਾਤਰਾ ਯੋਜਨਾ ਦੇ ਤਹਿਤ ਦਿੱਲੀ ਸੀਨੀਅਰ ਨਾਗਰਿਕ ਦਿੱਲੀ, ਮਥੁਰਾ, ਵ੍ਰਿੰਦਾਵਨ, ਆਗਰਾ, ਫਹਿਤੇਪੁਰ ਸੀਕਰੀ, ਦਿੱਲੀ, ਦਿੱਲੀ ਹਰਿਆਣਾ, ਰਿਸ਼ੀਕੇਸ਼, ਨੀਲਕੰਠ ਦਿੱਲੀ, ਦਿੱਲੀ-ਅਜਮੇਰ-ਪੁਸ਼ਕਰ-ਦਿੱਲੀ-ਅੰਮ੍ਰਿਤਸਰ-ਵਾਘਾ ਬਾਰਡਰ, ਆਨੰਦਪੁਰ ਸਾਹਿਬ-ਦਿੱਲੀ ਅਤੇ ਦਿੱਲੀ-ਵੈਸ਼ਨੋ ਦੇਵੀ-ਜੰਮੂ-ਦਿੱਲੀ ਰਸਤਿਆਂ ‘ਤੇ ਧਾਰਮਿਕ ਯਾਤਰਾ ਕਰ ਸਕਣਗੇ। ਸਰਕਾਰ ਨੇ ਇਕ ਬਿਆਨ ‘ਚ ਕਿਹਾ ਕਿ ਬਿਨੈਕਾਰ ਨੂੰ ਸਵੈ-ਪ੍ਰਮਾਣਿਕ ਸਰਟੀਫਿਕੇਟ ਦੇਣਾ ਹੋਵੇਗਾ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਸਾਰੀ ਸੂਚਨਾ ਸਹੀ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਤੀਰਥਯਾਤਰਾ ਲਈ ਚੁਣੇ ਹੋਏ ਲੋਕਾਂ ਦਾ ਇਕ-ਇਕ ਲੱਖ ਰੁਪਏ ਦਾ ਬੀਮਾ ਹੋਵੇਗਾ।