ਨਵਾਦਾ— ਬਿਹਾਰ ਦੇ ਨਵਾਦਾ ‘ਚ ਆਰ. ਜੇ. ਡੀ. ਦੇ ਜ਼ਿਲਾ ਜਨਰਲ ਸਕੱਤਰ ਕੈਲਾਸ਼ ਪਾਸਵਾਨ ਨੂੰ ਅਗਵਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਕੈਲਾਸ਼ ਪਾਸਵਾਨ ਦੀ ਲਾਸ਼ ਨਾਲੰਦਾ ਜ਼ਿਲੇ ਦੇ ਖੁਦਾਗੰਜ ਥਾਣਾ ਖੇਤਰ ‘ਚ ਇਕ ਪੁਲ ਦੇ ਹੇਠਾਂ ਬਰਾਮਦ ਕੀਤੀ ਗਈ ਹੈ। ਪਰਿਵਾਰ ਨੇ ਦੱਸਿਆ ਕਿ 6 ਜੁਲਾਈ ਨੂੰ ਨਾਰਦਜੀਗੰਜ ਨੇ ਬੁੱਚੀ ਪਿੰਡ ਦੇ ਛੋਟੂ ਗੁਪਤਾ ਆਰ. ਜੇ. ਡੀ. ਨੇਤਾ ਕੈਲਾਸ਼ ਪਾਸਵਾਨ ਨੂੰ ਪੰਚਾਇਤ ‘ਚ ਭਾਗ ਲੈਣ ਲਈ ਬੁਲਾ ਕੇ ਬੋਲੇਰੋ ਲੈ ਗਿਆ ਸੀ। ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ।
ਜਾਣਕਾਰੀ ਮੁਤਾਬਕ ਇਸ ਸੰਬੰਧ ‘ਚ ਨਵਾਦਾ ਜ਼ਿਲੇ ਦੇ ਨਗਰ ਥਾਣਾ ‘ਚ ਮ੍ਰਿਤਕ ਦੇ ਪੁੱਤਰ ਸੰਜੇ ਨੇ ਛੋਟੂ ਗੁਪਤਾ ਦੇ ਖਿਲਾਫ ਅਗਵਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਲਾਸ਼ ਦੀ ਪਛਾਣ ਸੋਮਵਾਰ ਦੇਰ ਰਾਤ ਨਾਲੰਦਾ ਸਦਰ ਹਸਪਤਾਲ ਪਹੁੰਚ ਕੇ ਲੜਕੇ ਸਮੇਤ ਹੋਰ ਪਰਿਵਾਰਾਂ ਨੇ ਕੀਤੀ। ਦੱਸਿਆ ਜਾ ਰਿਹਾ ਹੈ ਕਿ ਅਪਰਾਧੀਆਂ ਨੇ ਆਰ. ਜੇ. ਡੀ. ਨੇਤਾ ਦਾ ਗਲਾ ਵੱਢ ਕੇ ਲਾਸ਼ ਦੀ ਪਛਾਣ ਨੂੰ ਛਪਾਉਣ ਲਈ ਸਿਰ ਨੂੰ ਗੁੰਮ ਕਰ ਦਿੱਤਾ, ਬਾਕੀ ਸਰੀਰ ਨੂੰ ਛੱਡ ਕੇ ਫਰਾਰ ਹੋ ਗਿਆ। ਪੁਲਸ ਮੁਤਾਬਕ 7 ਜੁਲਾਈ ਨੂੰ ਇਕ ਲਾਸ਼ ਮਾੜੀਲਾਲ ਪਿੰਡ ਦੇ ਨੇੜੇ ਬਰਾਮਦ ਕੀਤੀ ਗਈ ਸੀ। ਲਾਸ਼ ਨੂੰ ਹਸਪਤਾਲ ‘ਚ ਸੁਰੱਖਿਅਤ ਰੱਖਿਆ ਗਿਆ ਸੀ।