ਸ਼੍ਰੀਨਗਰ— ਸ਼ੋਪੀਆਂ ‘ਚ ਸੁਰੱਖਿਆ ਫੋਰਸ ਦੇ ਖਿਲਾਫ ਸਥਾਨਕ ਲੋਕ ਸੜਕਾਂ ‘ਤੇ ਉਤਰ ਆਏ ਅਤੇ ਆਜ਼ਾਦੀ ਸਮਰਥਕ ਨਾਅਰੇਬਾਜੀ ਕਰਨ ਲੱਗੇ। ਕੁੰਦਲਾਨ ਫੋਰਸ ‘ਚ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਦੇ ਵਿਚਕਾਰ ਹੋ ਰਹੇ ਮੁਕਾਬਲੇ ‘ਚ ਭੀੜ ਨੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਭੀੜ ਨੂੰ ਪਛਾੜਨ ਲਈ ਸੁਰੱਖਿਆ ਫੋਰਸ ਨੇ ਅੱਥਰੂ ਗੈਸ ਦੇ ਗੋਲੇ ਸੁੱਟੇ ਅਤੇ ਪੈਲੇਟ ਗਨ ਦਾ ਪ੍ਰਯੋਗ ਵੀ ਕੀਤਾ। ਸੁਰੱਖਿਆ ਫੋਰਸ ਦੀ ਕਾਰਵਾਈ ‘ਚ ਦੋ ਲੋਕ ਮਾਰੇ ਗਏ ਹਨ, ਜਦੋਕਿ 50 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ।
ਸੂਤਰਾਂ ਵੱਲੋਂ ਮਿਲੀ ਜਾਣਕਾਰੀ ‘ਚ, ਮਾਰੇ ਗਏ ਲੋਕਾਂ ‘ਚ ਇਕ 18 ਸਾਲ ਦਾ ਨਾਬਾਲਗ ਤਮਸ਼ੀਲ ਅਹਿਮਦ ਖਾਨ ਹੈ। ਜਿਸ ਦੇ ਸਿਰ ‘ਤੇ ਗੋਲੀ ਲੱਗੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੱਤ ਹੋਰ ਜ਼ਖਮੀਆਂ ਨੂੰ ਸ਼੍ਰੀਨਗਰ ਰੈਫਰ ਕੀਤਾ ਗਿਆ ਹੈ।
ਸੂਤਰਾਂ ਅਨੁਸਾਰ ਸੁਰੱਖਿਆ ਫੋਰਸ ਦੀ ਕਾਰਵਾਈ ‘ਚ ਲੱਗਭਗ 50 ਲੋਕ ਜ਼ਖਮੀ ਹੋਏ ਹਨ। 7 ਲੋਕ ਬੁਲੇਟ ਤੋਂ ਵੀ ਜ਼ਖਮੀ ਹੋਏ ਹਨ। ਗੁੱਸੇ ‘ਚ ਭੜਕੇ ਲੋਕਾਂ ਨੇ ਸੁਰੱਖਿਆ ਫੋਰਸ ‘ਤੇ ਖੂਬ ਪਥਰਾਅ ਵੀ ਕੀਤਾ। ਜ਼ਖਮੀਆਂ ਨੂੰ ਨਜ਼ਦੀਕ ਦੇ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਇਸ ਨਾਲ ਹੀ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਲਈ ਸ਼ੋਪੀਆਂ ‘ਚ ਕਾਲਜ ਬੰਦ ਕਰ ਦਿੱਤੇ ਗਏ ਹਨ।